ਲਉ ਜੀ! ਏ.ਆਈ. ਰਾਹੀਂ ਮੋਟੂ-ਪਤਲੂ, ਛੋਟਾ ਭੀਮ, ਡੋਰੇਮੌਨ, ਰਿੱਛ ਤੇ ਬਾਂਦਰ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿਚ ਪਹੁੰਚੇ


(ਚਰਨਜੀਤ ਸਿੰਘ)
ਅੰਮ੍ਰਿਤਸਰ, 9 ਜੁਲਾਈ : ਸ਼ੋਸ਼ਲ ਮੀਡੀਆ ਉਤੇ ਸਰਗਰਮ ਸਿੱਖ ਵਿਰੋਧੀ ਤਾਕਤਾਂ ਨੇ ਇਕ ਸਾਜ਼ਿਸ਼ ਤਹਿਤ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸੀ) ਦੁਆਰਾ ਤਿਆਰ ਕਰ ਕੇ ਦਰਬਾਰ ਸਾਹਿਬ ਬਾਰੇ ਕੁੱਝ ਵੀਡੀਉਜ਼ ਸੋਸ਼਼ਲ ਮੀਡੀਆ ਉਤੇ ਰੀਲਾਂ ਦੇ ਰੂਪ ਵਿਚ ਪੋਸਟ ਕੀਤੀਆਂ ਹਨ। ਪਹਿਲੀ ਨਜ਼ਰ ਵਿਚ ਇਨ੍ਹਾਂ ਵੀਡੀਉਜ਼ ਨੂੰ ਵੇਖ ਕੇ ਕੁੱਝ ਵੀ ਗ਼ਲਤ ਨਜ਼ਰ ਨਹੀ ਆਉਂਦਾ ਪਰ ਜੇ ਗ਼ੌਰ ਨਾਲ ਵੇਖਿਆ ਜਾਵੇ ਤਾਂ ਇਨ੍ਹਾਂ ਪਿਛਲੀ ਸ਼ਰਾਰਤ ਸਾਫ਼ ਝਲਕਦੀ ਹੈ। ਸੋਸ਼ਲ ਮੀਡੀਆ ਤੇ ਸਰਗਰਮ ਸਿੱਖ ਵਿਰੋਧੀ ਤਾਕਤਾਂ ਨੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸੀ) ਵਿਧੀ ਰਾਹੀ ਰੀਲਾਂ ਤਿਆਰ ਕਰ ਕੇ ਕਾਰਟੂਨ ਕਰੈਕਟਰਾਂ ਮੋਟੂ-ਪਤਲੂ, ਛੋਟਾ ਭੀਮ, ਡੋਰੇਮੌਨ ਦੇ ਨਾਲ-ਨਾਲ ਇਕ ਰਿੱਛ ਤੇ ਇਕ ਬਾਂਦਰ ਨੂੰ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿਚ ਵਿਖਾਇਆ ਹੈ। ਦੇਖ ਕੇ ਇੰਝ ਜਾਪਦਾ ਹੈ ਜਿਵੇਂ ਇਹ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਹੋਣ। ਅਜਿਹਾ ਕਰ ਕੇ ਸਿੱਖ ਵਿਰੋਧੀ ਤਾਕਤਾਂ ਨੇ ਸਿੱਖ ਮਾਨਸਿਕਤਾ ਉਤੇ ਕਰਾਰਾ ਹਮਲਾ ਕੀਤਾ ਹੈ। ਇਸ ਸਾਜ਼ਿਸ਼ ਨੂੰ ਵੇਖ ਕੇ ਵੀ ਸਿੱਖ ਸੰਸਥਾਵਾਂ ਚੁੱਪ ਹਨ। ਪੈਰ-ਪੈਰ ਤੇ ਸੋਸ਼ਲ ਮੀਡੀਆ ਦੀ ਹਰ ਗਤੀਵਿਧੀ ਤੇ ਨਜ਼ਰ ਰਖਣ ਵਾਲਾ ਸਾਇਬਰ ਸੈੱਲ ਤਾਂ ਬਿਲਕੁਲ ਹੀ ਖ਼ਾਮੋਸ਼ ਹੈ।

