ਮੋਗਾ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ


ਬਾਘਾ ਪੁਰਾਣਾ, 11 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਮੋਗਾ ਦੇ ਬਾਘਾ ਪੁਰਾਣਾ ਤੋਂ ਮੁੱਦਕੀ ਸੜਕ ਉੱਪਰ ਪੈਂਦੇ ਪਿੰਡ ਮਾਹਲਾ ਖੁਰਦ ਦੇ ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ (35 ਸਾਲ) ਦੀ ਬੀਤੇ ਕੱਲ ਅਣ-ਪਛਾਤਿਆਂ ਵਲੋਂ ਮਨੀਲਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਮ੍ਰਿਤਕ ਨੌਜਵਾਨ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ 7 ਸਾਲ ਤੋਂ ਮਨੀਲਾ ਵਿਖੇ ਰਹਿ ਰਿਹਾ ਸੀ ਅਤੇ 4 ਮਹੀਨੇ ਪਹਿਲਾਂ ਵਿਆਹ ਕਰਾਉਣ ਤੋਂ ਬਾਅਦ ਦੁਬਾਰਾ ਵਾਪਸ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਨਾਲ ਰਹਿੰਦੇ ਇਸ ਪਿੰਡ ਦੇ ਹੀ ਵਿਅਕਤੀਆਂ ਨੇ ਸਾਨੂੰ ਫੋਨ ਕਰਕੇ ਹੱਤਿਆ ਹੋਣ ਦੀ ਖਬਰ ਦਿੱਤੀ।