ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਭਿਆਨਕ ਹਾਦਸੇ ਵਿਚ ਜ਼ਖ਼ਮੀ

0
WhatsApp Image 2025-08-13 at 6.23.26 PM

ਹਾਦਸੇ ‘ਚ ਇਕ ਗਨਮੈਨ ਵੀ ਹੋਇਆ ਜ਼ਖ਼ਮੀ


(ਕਮਲ ਕਿਸ਼ੋਰ)
ਲੁਧਿਆਣਾ, 13 ਅਗਸਤ : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਵਿਧਾਇਕਾ ਦੀ ਗੱਡੀ ਦਾ ਹਰਿਆਣਾ ‘ਚ ਖਨੌਰੀ ਬਾਰਡਰ ਨਜ਼ਦੀਕ ਡਿਵਾਈਡਰ ‘ਚ ਵੱਜਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਵਿਚ ਵਿਧਾਇਕਾ ਤੇ ਇਕ ਗਨਮੈਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਵਿਧਾਇਕ ਛੀਨਾ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਪਹਿਲਾਂ ਕੈਥਲ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਜਿੰਦਰਪਾਲ ਕੌਰ ਛੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਵਿਧਾਇਕ ਬਣੀ ਸੀ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਹਾਲ ਹੀ ਵਿਚ ਇਕ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ। ਉਹ ਮੰਗਲਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਉਨ੍ਹਾਂ ਦਾ ਪਤੀ, ਪੁੱਤਰ, ਗਨਮੈਨ ਅਤੇ ਡਰਾਈਵਰ ਉਨ੍ਹਾਂ ਨੂੰ ਲੈਣ ਗਏ ਸਨ। ਵਿਧਾਇਕ ਛੀਨਾ ਨੂੰ ਚੁੱਕਣ ਤੋਂ ਬਾਅਦ, ਪੰਜੇ ਲੋਕ ਇਕ ਇਨੋਵਾ ਕਾਰ ਵਿਚ ਪੰਜਾਬ ਵਾਪਸ ਆ ਰਹੇ ਸਨ। ਛੀਨਾ ਅਤੇ ਗਨਮੈਨ ਨੂੰ ਤੁਰੰਤ ਹਰਿਆਣਾ ਦੇ ਕੈਥਲ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਥੇ ਡਾਕਟਰਾਂ ਨੇ ਵਿਧਾਇਕ ਨੂੰ ਮੁਢਲੀ ਸਹਾਇਤਾ ਦਿਤੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ। ਹੁਣ ਵਿਧਾਇਕ ਦਾ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਐਂਬੂਲੈਂਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।

Leave a Reply

Your email address will not be published. Required fields are marked *