ਹਲਕਾ ਬਾਬਾ ਬਕਾਲਾ ਸਾਹਿਬ ਦੇ MLA ਦਲਬੀਰ ਸਿੰਘ ਟੌਂਗ ਨੇ ਵੰਡੇ ਫ਼ੀਡ ਦੇ ਦੋ ਟਰੱਕ !


ਜੰਡਿਆਲਾ ਗੁਰੂ, 1 ਸਤੰਬਰ (ਕੰਵਲਜੀਤ ਸਿੰਘ ਲਾਡੀ) (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਸਾਹਿਬਾਨ ਵੀ ਹੜ ਪੀੜਤਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਹਨਾਂ ਯਤਨਾਂ ਤਹਿਤ ਹੀ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਆਪਣੇ ਇਲਾਕਾ ਨਿਵਾਸੀਆਂ ਦੀ ਸਹਾਇਤਾ ਨਾਲ ਅਜਨਾਲਾ ਹਲਕੇ ਵਿੱਚ ਪਸ਼ੂ ਪਾਲਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਟਰੱਕ ਪਸ਼ੂ ਫੀਡ ਦੇ ਵੰਡੇ। ਉਹਨਾਂ ਦੱਸਿਆ ਕਿ ਅਸੀਂ ਅਜਨਾਲਾ ਵਿੱਚੋਂ ਜਾਣਕਾਰੀ ਲਈ ਸੀ, ਜਿਸ ਵਿੱਚੋਂ ਪਤਾ ਲੱਗਾ ਸੀ ਕਿ ਪਸ਼ੂਆਂ ਲਈ ਫੀਡ ਦੀ ਲੋੜ ਹੈ, ਸੋ ਅੱਜ ਅਸੀਂ 450 ਬੋਰੀਆਂ ਫੀਡ ਦੀਆਂ ਲੈ ਕੇ ਪਿੰਡ ਗੱਗਮਾਹਲ ਆਏ ਹਾਂ, ਜੋ ਕਿ ਆਪਣੇ ਹੱਥੀ ਲੋੜਵੰਦ ਪਸ਼ੂ ਮਾਲਕਾਂ ਨੂੰ ਵੱਡੀਆਂ ਹਨ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਡੇ ਵੱਲੋਂ ਲੋੜਵੰਦ ਵੀਰਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਜਾਰੀ ਰਹੇਗੀ ਅਤੇ ਅਸੀਂ ਸਾਰੇ ਮਿਲ ਕੇ ਇਸ ਹਲਕੇ ਨੂੰ ਮੁੜ ਪੈਰਾਂ ਸਿਰ ਖੜੇ ਕਰਾਂਗੇ।