ਵਿਰੋਧੀਆਂ ਨੂੰ ਘੇਰਨ ਦੀ ਕਾਹਲੀ ‘ਚ ਹੋਰ ਥਾਂ ਹੀ ਪ੍ਰੈਸ ਕਾਨਫ਼ਰੰਸ ਕਰਨ ਪੁੱਜ ਗਏ ਮੰਤਰੀ ਹਰਪਾਲ ਚੀਮਾ

0
Screenshot 2025-06-30 213753

ਚੰਡੀਗੜ੍ਹ, 30 ਜੂਨ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਵਿਚ ਵਿਰੋਧੀਆਂ ‘ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਜਿਹੜੇ ਵਿਰੋਧੀ ਪਹਿਲਾਂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰਦੇ ਸਨ, ਉਹ ਅੱਜ ਆਮ ਆਦਮੀ ਪਾਰਟੀ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ।

ਪਰ ਇਸ ਦੌਰਾਨ ਇਕ ਹਾਸੋਹੀਣ ਘਟਨਾ ਵੀ ਵਾਪਰ ਗਈ। ਦਰਅਸਲ ਹਰਪਾਲ ਚੀਮਾ ਵਲੋਂ ਬਿਕਰਮ ਮਜੀਠੀਆ ਡਰੱਗ ਮਾਮਲੇ ਸਬੰਧੀ ਸਵੇਰੇ 11 ਵਜੇ ਇਕ ਪ੍ਰੈਸ ਕਾਨਫਰੰਸ ਸੱਦੀ ਗਈ ਸੀ। ਮੀਡੀਆ ਨੂੰ ਇਸ ਪ੍ਰੈਸ ਕਾਨਫਰੰਸ ਦਾ ਸਥਾਨ ਆਮ ਆਦਮੀ ਪਾਰਟੀ ਦੇ ਦਫਤਰ ਦੱਸਿਆ ਗਿਆ ਸੀ। ਜਦੋਂ ਸਾਰਾ ਮੀਡੀਆ ਮੰਤਰੀ ਚੀਮਾ ਦੀ ਉਡੀਕ ਕਰ ਰਿਹਾ ਸੀ ਤਾਂ ਉਹ ਖੁੱਦ ਪੰਜਾਬ ਭਵਨ ਪਹੁੰਚ ਗਏ। ਜਦੋਂ ਉਨ੍ਹਾਂ ਨੂੰ ਉੱਥੇ ਕੋਈ ਨਾ ਮਿਲਿਆ ਤਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੀਡੀਆ ਟੀਮ ਨੂੰ ਇਸ ਬਾਰੇ ਜਾਣਕਾਰੀ ਦਿਤੀ। ਅੰਤ ਵਿਚ ਇਹ ਸਪੱਸ਼ਟ ਹੋਇਆ ਕਿ ਪ੍ਰੈਸ ਮੀਟਿੰਗ ਦਾ ਸਥਾਨ ਪਾਰਟੀ ਦਫਤਰ ਸੀ ਜਿਸ ਤੋਂ ਬਾਅਦ ਮੰਤਰੀ ਚੀਮਾ ਥੋੜ੍ਹੀ ਦੇਰ ਮਗਰੋਂ ਪਾਰਟੀ ਦਫਤਰ ਪਹੁੰਚੇ ਤੇ ਉਨ੍ਹਾਂ ਨੇ ਖੁਦ ਮੀਡੀਆ ਦੇ ਸਾਹਮਣੇ ਇਸ ਘਟਨਾ ਦਾ ਜ਼ਿਕਰ ਕੀਤਾ।

ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਬਾਅਦ ਹਰਪਾਲ ਚੀਮਾ ਨੇ ਵਿਰੋਧੀਆਂ ‘ਤੇ ਵਰ੍ਹਦਿਆਂ ਉਨ੍ਹਾਂ ਦੇ ਬਿਆਨਾਂ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸਾਰੇ ਆਗੂਆਂ ਦੀ ਆਡੀਓ-ਵੀਡੀਓ ਵੀ ਚਲਾਈ, ਜਿਸ ਵਿਚ ਉਨ੍ਹਾਂ ਸਾਰਿਆਂ ਨੇ ਬਿਕਰਮ ਮਜੀਠੀਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਕੀਤੀ ਸੀ।

ਹਰਪਾਲ ਚੀਮਾ ਨੇ ਦੋਸ਼ ਲਗਾਇਆ ਕਿ 2007 ਤੋਂ 2017 ਦੌਰਾਨ ਪੰਜਾਬ ਵਿਚ ਨਸ਼ੇ ਆਏ। ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਸੀ। ਦੋਵਾਂ ਪਾਰਟੀਆਂ ਨੇ ਪੂਰੇ 10 ਸਾਲ ਪੰਜਾਬ ਉੱਤੇ ਰਾਜ ਕੀਤਾ। ਜਦੋਂ ਵੀ ਪੰਜਾਬ ਦਾ ਇਤਿਹਾਸ ਲਿਖਿਆ ਜਾਵੇਗਾ, ਇਸ ਘਟਨਾ ਦਾ ਜ਼ਿਕਰ ਇਨ੍ਹਾਂ ਸਾਲਾਂ ਵਿਚ ਜ਼ਰੂਰ ਕੀਤਾ ਜਾਵੇਗਾ।

ਵਿਰੋਧੀਆਂ ‘ਤੇ ਤੰਜ਼ ਕੱਸਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਕਾਰਨ ਹੀ ਲੋਕਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਉੱਠ ਰਿਹਾ ਹੈ। ਅੱਜ ਆਮ ਲੋਕ ਸਿਆਸਤਦਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਇਨ੍ਹਾਂ ਆਗੂਆਂ ਨੂੰ ਇਕ ਵਾਰ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਸੋਚਣਾ ਚਾਹੀਦਾ ਹੈ।

Leave a Reply

Your email address will not be published. Required fields are marked *