ਮੰਤਰੀ ਡਾ. ਰਵਜੋਤ ਨੇ JE ਤੇ ਸੈਨਿਟਰੀ ਇੰਸਪੈਕਟਰ ਕੀਤੇ ਸਸਪੈਂਡ


ਚੰਡੀਗੜ੍ਹ, 30 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) :
ਕੈਬਨਿਟ ਮੰਤਰੀ ਡਾ. ਰਵਜੋਤ ਨੇ ਕੀਤਾ ਮੋਰਿੰਡਾ ਦਾ ਅਚਨਚੇਤ ਦੌਰਾ ਕੀਤਾ ਹੈ। ਜਿੱਥੇ ਸੀਵਰੇਜ਼ ਦੇ ਮਾੜੇ ਪ੍ਰਬੰਧਾਂ ‘ਤੇ ਮੰਤਰੀ ਡਾ. ਰਵਜੋਤ ਸਖ਼ਤ ਨਜ਼ਰ ਆਏ। ਉਨ੍ਹਾਂ ਨੇ ਵੱਡਾ ਐਕਸ਼ਨ ਲੈਂਦਿਆਂ ਨਗਰ ਕੌਂਸਲ ਦੇ JE ਅਤੇ ਸੈਨਿਟਰੀ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਹੈ। ਮੋਰਿੰਡਾ ਨਗਰ ਕੌਂਸਲ ਦੇ EO ਦਾ ਵੀ ਤਬਾਦਲਾ ਕਰ ਦਿੱਤਾ ਹੈ। ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਸੀਵਰੇਜ ਦੀ ਪਾਣੀ ਘਰਾਂ ਅੰਦਰ ਹੀ ਭਰ ਜਾਂਦਾ ਹੈ।