ਭੀਖੀ ਦੇ ਨੇੜਲੇ ਪਿੰਡ ਗੁੜਥੜੀ ਵਿਖੇ ਖੁਲੇਗਾ ਮਿੰਨੀ ਹੈਲਥ ਸੈਂਟਰ


ਭੀਖੀ, 13 ਅਗੱਸਤ (ਬਹਾਦਰ ਖ਼ਾਨ) (ਨਿਊਜ਼ ਟਾਊਨ ਨੈਟਵਰਕ) :
ਨੇੜਲੇ ਪਿੰਦ ਗੁੜਥੜੀ ਵਿਖੇ 40 ਲੱਖ਼ ਦੀ ਲਾਗਤ ਨਾਲ ਬਣਨ ਵਾਲੇ ਮਿੰਨੀ ਹੈਲਥ ਸ਼ੈਟਰ ਦਾ ਨੀਂਹ ਪੱਥਰ ਰੱਖਦੇ ਹੋਏ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਨੇ ਕਿਹਾ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਤੇ ਨਾਗਰਿਕਾ ਨੂੰ ਸਿਹਤ ਸਹੂਲਤਾਂ ਉਪਲੱਭਧ ਕਰਵਾਉਣ ਲਈ ਪ੍ਰਤੀਬੱਧਤਾ ਨਾਲ ਕਾਰਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਗੁੜਥੜੀ ਦੇ ਲੋਕਾ ਦੀ 30 ਸਾਲ ਪੁਰਾਣੀ ਮੰਗ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਇੱਥੇ ਮਿੰਨੀ ਹੈਲਥ ਸ਼ੈਟਰ ਨਿਰਮਾਣ ਕੇ ਸਿਹਤ ਸੇਵਾਵਾਂ ਦੇਣ ਦਾ ਤਹੱਇਆ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਡਾ.ਵਿਜੈ ਸਿੰਗਲਾ ਦੀ ਅਗਵਾਈ ਹੇਠ ਇਲਾਕੇ ਦੇ ਸਰਬਪੱਖ਼ੀ ਵਿਕਾਸ ਲਈ ਨਿਰੰਤਰ ਉਪਰਾਲੇ ਜਾਰੀ ਹਨ। ਇਸ ਮੌਕੇ ਨਗਰ ਪੰਚਾਇਤ ਭੀਖੀ ਦੇ ਸੀਨੀਅਰ ਮੀਤ ਪ੍ਰਧਾਨ ਪੱਪੀ ਸਿੰਘ, ਕੋਲਸਰ ਰਾਮ ਸਿੰਘ ਅਤੇ ਪ੍ਰੇਮ ਕੁਮਾਰ, ਆਪ ਆਗੂ ਸੁਖਦੇਵ ਸਿੰ, ਗੁਰਜੰਟ ਸਿੰਘ, ਗੁਰਚਰਨ ਸਿੰਘ, ਪ੍ਰਗਟ ਸਿੰਘ, ਜਗਦੀਪ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ ਉੱਭਾ, ਨਿਰਦੇਵ ਸਿੰਘ ਤੋਂ ਇਲਾਵਾ ਬੀ.ਡੀ.ਪੀ.ਓ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।