ਕਮਲ ਕੌਰ ਦੇ ਹੋਏ ਕਤਲ ਤੋ ਭੜਕੇ ‘ਮਿੱਕਾ ਸਿੰਘ’

ਸੋਧਾ ਲਾਉਣਾ ਤਾਂ ਗੁੰਡਿਆਂ ਦਾ ਲਗਾਓ ਨਾ ਕਿ ਔਰਤਾਂ ਦਾ
ਮੁੱਖ ਮੰਤਰੀ ਭਗਵੰਤ ਮਾਨ ਤੋਂ ‘ਮਿੱਕਾ ਸਿੰਘ’ ਨੇ ਕੀਤੀ ਇਹ ਮੰਗ ?

ਚੰਡੀਗੜ੍ਹ 16 ਜੂਨ ( ਨਿਊਜ਼ ਟਾਊਨ ਨੈੱਟਵਰਕ ) ਬਾਲੀਵੁੱਡ ਸਿੰਗਰ ‘ਮਿੱਕਾ ਸਿੰਘ’ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਓਰਫ ਭਾਬੀ ਕਮਲ ਕੌਰ ਦੇ ਕੀਤੇ ਗਏ ਕਤਲ ਤੋਂ ਬਾਅਦ ਆਪਣੀ ਟਿੱਪਣੀ ਕਰਦੇ ਹੋਏ ਕਾਤਲਾਂ ਨੂੰ ਲਾਹਨਤਾਂ ਪਾਈਆਂ ਨੇ ਅਤੇ ਮੁਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਓਹਨਾ ਕਿਹਾ ਕਿ ਮੈਂ ਵੀ ਸਿੱਖ ਫੈਮਿਲੀ ਤੋਂ ਬੀਲੋਂਗ ਕਰਦਾ ਹਾਂ ਪਰ ਯੋਧੇ ਨਿਹੱਥਿਆਂ, ਬੱਚਿਆਂ ਅਤੇ ਮਹਿਲਾਵਾਂ ਤੇ ਹੱਥ ਨਹੀਂ ਚੁੱਕਦੇ ਅਤੇ ਕੰਚਨ ਕੌਰ ਨੂੰ ਮਾਰਨਾ ਕੋਈ ਬਹਾਦੁਰੀ ਨਹੀਂ।

ਉਹਨਾਂ ਕਿਹਾ ਇਕ ਔਰਤ ਨੂੰ 2 ਨਿਹੰਗ ਸਿੰਘ ਮਾਰ ਰਹੇ ਨੇ ਕਹਿੰਦੇ ਨੇ ਸੋਧਾ ਲਗਾ ਦਿੱਤਾ ਪਰ ਇਹ ਗ਼ਲਤ ਹੈ। ਓਹਨਾ ਕਿਹਾ ਕਿ ਦੇਸ਼ ਵਿਚ ਬਹੁਤ ਕੰਮ ਕਰਨ ਵਾਲੇ ਪਏ ਨੇ ਤੇ ਪੰਜਾਬ ਵਿਚ ਹੋਰ ਇਸ ਤੋਂ ਵੀ ਜ਼ਿਆਦਾ ਗੰਦੇ ਕੰਮ ਕਰਨ ਵਾਲੇ ਪਏ ਨੇ ਪਰ ਕਿਸੇ ਨੂੰ ਕਿਸੇ ਦਾ ਕਤਲ ਕਰਨ ਦਾ ਅਧਿਕਾਰ ਨਹੀਂ ਹੈ। ਓਹਨਾ ਕਿਹਾ ਕਿ ਸਾਡੀ ਉਹ ਕੌਮ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੰਗਰ ਲਗਾਉਂਦੀ ਆ ਰਹੀ ਹੈ ਪਰ ਇਹ ਕਿਸੇ ਨੇ ਸੋਚਿਆ ਨਹੀਂ ਸੀ। ਇਸ ਨਾਲ ਸਿੱਖਾਂ ਬਾਰੇ ਦੁਨੀਆ ਭਰ ਵਿਚ ਗ਼ਲਤ ਮੈਸੇਜ ਜਾ ਰਿਹਾ ਹੈ।

ਓਹਨਾ ਕਿਹਾ ਕਿ ਜੇਕਰ ਉਹ ਇੰਫਲੂਐਂਸਰ ਅਜਿਹਾ ਕੁਝ ਕਰਦੀ ਸੀ ਛੋਟੇ ਕੱਪੜੇ ਪਾਉਂਦੀ ਸੀ, ਅਸ਼ਲੀਲ ਵੀਡਿਓਜ਼ ਬਣਾਉਂਦੀ ਸੀ, ਤੇ ਦੇਸ਼ ਵਿਚ ਕਾਨੂੰਨ ਦਾ ਰਾਜ ਹੈ। ਤੁਸੀਂ ਸ਼ਿਕਾਇਤ ਦਿਓ ਤੁਸੀਂ ਉਸਨੂੰ ਵਾਰਨਿੰਗ ਦਿਓ ਪਰ ਤੁਹਾਨੂੰ ਉਸਨੂੰ ਮਾਰਨ ਦਾ ਹੱਕ ਕਿਸਨੇ ਦਿੱਤਾ।
ਬਾਬਾ ਹਰਜੀਤ ਸਿੰਘ ਜੋ ਕਿ ਖੁਲ੍ਹ ਕੇ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦੇ ਹੋਏ ਕਤਲ ਦਾ ਵਿਰੋਧ ਕਰ ਰਹੇ ਨੇ ਉਸਦੇ ਹੱਕ ਵਿਚ ਬੋਲਦਿਆਂ ਮਿੱਕਾ ਸਿੰਘ ਨੇ ਕਿਹਾ ਕਿ ਤੁਸੀਂ ਸਹੀ ਬੋਲ ਰਹੇ ਹੋ ਜੇਕਰ ਤੁਹਾਨੂੰ ਕਦੇ ਮੇਰੀ ਜਰੂਰਤ ਪੈਂਦੀ ਹੈ ਤਾਂ ਦੱਸ ਦਿਓ। ਤੁਹਾਡੇ ਨਾਲ ਖੜੇ ਹਾਂ।

ਮਿੱਕਾ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਤੇ ਰੋਕ ਲਗਾਓ। ਅਸੀਂ ਪੰਜਾਬ ਦਾ ਨਾਂਅ ਅੱਗੇ ਲੈ ਕੇ ਜਾਣਾ ਹੈ ਨਾ ਕਿ ਅਜੇਹੀ ਘਟਨਾਵਾਂ ਨਾਲ ਖ਼ਰਾਬ ਕਰਨਾ ਹੈ

ਮਿੱਕਾ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੁਣਾ ਨੇ ਇਸ ਲਈ ਕੁਰਬਾਨੀ ਨਹੀਂ ਦਿੱਤੀ ਸੀ ਜੋ ਤੁਸੀਂ ਅਜਿਹੇ ਕੰਮ ਕਰੋ। ਓਹਨਾ ਕਿਹਾ ਜਿਸ ਕੌਮ ਤੇ ਦੁਨੀਆ ਮਾਣ ਕਰਦੀ ਹੈ ਤੁਸੀਂ ਇਹ ਕੰਮ ਕਰਕੇ ਇਕ ਲੜਕੀ ਦਾ ਕਤਲ ਕਰਕੇ ਬਹੁਤ ਵੱਡਾ ਕੰਮ ਕਰ ਦਿੱਤਾ, ਵਾਹ ਬਾਈ ਤੁਹਾਡੇ