ਬਲਾਚੌਰ ਸ਼ਹਿਰੀ ਸਰਕਲ ਪ੍ਰਧਾਨ ਪ੍ਰਵੀਨ ਪੁਰੀ ਦੀ ਬਰਿੰਦਰ ਕੌਰ ਥਾਂਦੀ ਨਾਲ ਮੁਲਾਕਾਤ


ਬਲਾਚੌਰ, 11 ਜੂਨ 2025 (ਜਤਿੰਦਰ ਪਾਲ ਸਿੰਘ ਕਲੇਰ) : ਭਾਰਤੀ ਜਨਤਾ ਪਾਰਟੀ ਵਲੋਂ ਸਮੁੱਚੇ ਦੇਸ਼ ਵਿਚ ਚੱਲ ਰਹੇ ਸੰਗਠਨਾਤਮਕ ਚੋਣ ਮੁਹਿੰਮ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੱਠ ਸਰਕਲਾਂ ਦਿਆਂ ਚੋਣਾਂ ਵਿੱਚ ਚੁਣੇ ਗਏ ਸਰਕਲ ਪ੍ਰਧਾਨਾਂ ਵਿਚੋਂ ਬਲਾਚੌਰ ਸ਼ਹਿਰੀ ਦੇ ਨਵੇਂ ਚੁਣੇ ਪ੍ਰਧਾਨ ਪ੍ਰਵੀਨ ਪੂਰੀ ਵਲੋਂ ਅੱਜ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਕਾਰਕੂਨ ਤੇ ਰਾਸ਼ਟਰੀ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਵਰਿੰਦਰ ਕੌਰ ਥਾਂਦੀ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ‘ਤੇ ਜਾ ਕੇ ਮਿਲੇ। ਇਸ ਦੌਰਾਨ ਉਨ੍ਹਾਂ ਨੇ ਵਰਿੰਦਰ ਕੌਰ ਤੋਂ ਅਸ਼ੀਰਵਾਦ ਲਿਆ ਤੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਦੀ ਆਲਾ ਕਮਾਨ ਜੋ ਵੀ ਕੰਮ ਕਹੇਗੀ, ਉਸਨੂੰ ਪੂਰੇ ਤਨ ਮਨ ਤੇ ਧਨ ਨਾਲ ਪਾਰਟੀ ਦੀ ਸੇਵਾ ਕਰਾਂਗਾ ਅਤੇ ਹਰ ਸਮੇਂ ਪਾਰਟੀ ਦੇ ਨਾਲ ਰਹਿਣ ਦਾ ਵਿਸ਼ਵਾਸ ਵੀ ਦਿਵਾਇਆ।
ਇਸ ਮੌਕੇ ਵਰਿੰਦਰ ਕੌਰ ਥਾਂਦੀ ਨੇ ਕਿਹਾ ਕੀ ਭਾਰਤੀ ਜਨਤਾ ਪਾਰਟੀ ਭਾਰਤ ਦੇਸ਼ ਦੀ ਇਕੋ ਇਕ ਅਜੇਹੀ ਪਾਰਟੀ ਹੈ ਜਿਸ ਨੇ ਗਰੀਬ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਕਲਿਆਣ ਦੀਆਂ ਸਕੀਮਾਂ ਤਿਆਰ ਕੀਤੀਆਂ ਅਤੇ ਦੇਸ਼ ਦੀ ਸੁਰੱਖਿਆ ਨੂੰ ਮਜਬੂਤ ਕੀਤਾ।
ਇਸ ਮੌਕੇ ਹਾਜਰ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵੱਲੋਂ ਪਿਛਲ਼ੇ ਸਮੇਂ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੈਂਪ ਲਗਾਏ ਗਏ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਲਦ ਹੀ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਉਨ੍ਹਾਂ ਨੇ ਇਹ ਵੀ ਵਿਸ਼ਵਾਸ ਕਿਹਾ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਰਿੰਦਰ ਨਾਥ ਸੂਦਨ ਜਿਲ੍ਹਾ ਕੈਸ਼ੀਅਰ, ਦਿਨੇਸ਼ ਭਾਰਦਵਾਜ ਐਡਵੋਕੇਟ ਜਿਲ੍ਹਾ ਜਰਨਲ ਸਕੱਤਰ, ਅਮਨ ਕੌਸ਼ਲ ਐਡੋਕੇਟ ਜਿਲ੍ਹਾ ਜਰਨਲ ਸਕੱਤਰ, ਨੰਦ ਕਿਸ਼ੋਰ ਸ਼ਰਮਾ ਸਾਬਕਾ ਪ੍ਰਧਾਨ ਮੰਡਲ ਬਲਾਚੌਰ, ਅਜੇ ਕਟਾਰੀਆ ਜਿਲ੍ਹਾ ਉਪ ਪ੍ਰਧਾਨ ਹਾਜਰ ਸਨ।