ਜਲਾਲਾਬਾਦ ‘ਚ ਮੈਡੀਕਲ ਸਟੋਰ ਸੰਚਾਲਕ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ


ਮੈਡੀਕਲ ਸਟੋਰ ਦੀ ਆੜ ਵਿੱਚ ਚਲਾ ਰਿਹਾ ਸੀ ਨਸ਼ੇ ਦਾ ਕਾਰੋਬਾਰ
ਜਲਾਲਾਬਾਦ, 4 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਜਲਾਲਾਬਾਦ ਪੁਲਿਸ ਨੇ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਨੂੰ 7 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਭੰਬਾ ਵੱਟੂ ਬਸ ਅੱਡੇ ਤੇ ਰੇਡ ਕੀਤੀ ਤਾਂ ਸੁਖਦੇਵ ਮੈਡੀਕਲ ਸਟੋਰ ਨਾਮ ’ਤੇ ਇੱਕ ਸ਼ਖਸ ਨਸ਼ੇ ਦਾ ਧੰਦਾ ਕਰ ਰਿਹਾ ਸੀ। ਦੁਕਾਨ ਵਿੱਚੋਂ 150-200 ਦੇ ਕਰੀਬ ਗੋਲੀਆਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਘਰ ਦੇ ਪਿੱਛੇ ਖੇਤਾਂ ਵਿੱਚ ਤੂੜੀ ਵਾਲੇ ਕੁੱਪ ਵਿੱਚ ਲਕੋ ਕੇ ਰੱਖੀਆਂ ਗਈਆਂ 7 ਹਜ਼ਾਰ 38 ਰਹੇਗਾ ਅਤੇ ਐਸ ਆਰ ਟਰੇਮਾ ਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਦੇ ਖਿਲਾਫ ਐਨਡੀਪੀਐਸ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਆਰੋਪੀ ਦਾ ਹੈਰਾਨੀਜਨਕ ਬਿਆਨ ਸਾਹਮਣੇ ਆਇਆ। ਕਹਿੰਦਾ ਸਿਰਫ 10-15 ਦਿਨ ਪਹਿਲਾਂ ਹੀ ਮੈਂ ਨਸ਼ੇ ਦੀਆਂ ਗੋਲੀਆਂ ਵੇਚਣ ਲੱਗਾ ਸੀ, ਇਹ ਸਪਲਾਈ ਮੈਨੂੰ ਕੌਣ ਦੇ ਗਿਆ ਸੀ, ਇਸ ਦਾ ਮੈਨੂੰ ਨਹੀਂ ਪਤਾ।
