ਤਰਸਿੱਕਾ ਬਲਾਕ ਰੱਦ ਕਰਨ ਦੇ ਵਿਰੋਧ ‘ਚ ਕਈ ਲੋਕਾਂ ਦਾ ਵਿਸ਼ਾਲ ਇਕੱਠ


ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਭਾਜਪਾ ਆਗੂ ਹਰਦੀਪ ਗਿੱਲ, ਸੰਦੀਪ ਏਆਰ ਅਤੇ ਹੋਰ ਆਗੂ ਵੀ ਪਹੁੰਚੇ

ਜੰਡਿਆਲਾ ਗੁਰੂ/ਤਰਸਿੱਕਾ, 10 ਸਤੰਬਰ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ ਸੋਨੂੰ) – ਤਰਸਿੱਕਾ ਬਲਾਕ ਨੂੰ ਖਤਮ ਕਰਨ ਦੇ ਫੈਸਲੇ ਵਿਰੁੱਧ ਅੱਜ ‘ਬਲਾਕ ਤਰਸਿੱਕਾ ਬਚਾਓ ਮੋਰਚਾ’ ਵੱਲੋਂ ਬਲਾਕ ਤਰਸਿੱਕਾ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੋਰਚੇ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਸਮੇਂ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ। ਪ੍ਰਭਾਵਿਤ ਪਿੰਡਾਂ ਦੇ ਲੋਕਾਂ, ਸਾਬਕਾ ਅਤੇ ਮੌਜੂਦਾ ਸਰਪੰਚਾਂ, ਜਥੇਬੰਦੀਆਂ ਦੇ ਆਗੂਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ਮੋਰਚੇ ਨੂੰ ਸੰਬੋਧਨ ਕਰਦਿਆਂ ਸਮੂਹ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ। ਬਲਾਕ ਬਚਾਓ ਤਰਸਿੱਕਾ ਕਮੇਟੀ ਨੇ ਇਕੱਠ ਵਿੱਚ ਮਤੇ ਵੀ ਪਾਸ ਕਰਵਾਏ। ਇਨ੍ਹਾਂ ਮਤਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੂਰੇ ਹਲਕੇ ਵਿੱਚ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਣ ਅਤੇ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕਰਕੇ ਗ੍ਰਾਮ ਸਭਾ ਦੇ ਇਜਲਾਸ ਸੱਦਣ ਦਾ ਫੈਸਲਾ ਕੀਤਾ ਗਿਆ। ਅਗਲੇ ਮਤਿਆਂ ਵਿੱਚ ਆਗੂਆਂ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਆਗਾਮੀ ਚੋਣਾਂ ਵਿੱਚ ਮੰਤਰੀ ਹਰਭਜਨ ਸਿੰਘ ਈਟੀਓ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਿੰਡਾਂ ਦੇ ਬਾਹਰਵਾਰ ਫਲੈਕਸੀਆਂ ਲਗਾਈਆਂ ਜਾਣਗੀਆਂ। ਸਮੂਹ ਲੋਕਾਂ ਅਤੇ ਆਗੂਆਂ ਨੇ ਹੱਥ ਖੜ੍ਹੇ ਕਰਕੇ ਇਸ ਫੈਸਲੇ ਦੀ ਹਮਾਇਤ ਕੀਤੀ। ਇਸ ਵਿਸ਼ਾਲ ਇਕੱਠ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਲੋਕ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ ਅਤੇ ਸਰਕਾਰ ਦੇ ਫੈਸਲੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਤੇ ਅੰਮ੍ਰਿਤਸਰ ਦਿਹਾਤੀ ਦੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਗਿੱਲ, ਸੰਦੀਪ ਸਿੰਘ ਏਆਰ ਅਕਾਲੀ ਆਗੂ, ਮਨਦੀਪ ਸਿੰਘ ਮੌਜੂਦਾ ਸਰਪੰਚ ਧਰਦੇਉ , ਰਾਜਬੀਰ ਸਿੰਘ ਉਦੋਨੰਗਲ , ਹਰਜਿੰਦਰ ਸਿੰਘ ਨੰਗਲੀ , ਪਲਵਿੰਦਰ ਸਿੰਘ ਖੁਜਾਲਾ , ਗੁਰਧਿਆਨ ਸਿੰਘ ਮਹਿਤਾ , ਬਲਜੀਤ ਸਿੰਘ ਲਾਲੀ ਪ੍ਰਧਾਨ ਕਿਸਾਨ ਮਜਦੂਰ ਸੰਘਰਸ਼, ਕੰਵਲਜੀਤ ਸਿੰਘ ਰਸੂਲਪੁਰ , ਚੇਅਰਮੈਨ ਮਨਜੀਤ ਸਿੰਘ ਤਰਸਿੱਕੇ , ਸਿਵਰਾਜ ਸਿੰਘ ਪ੍ਰਧਾਨ ਤਰਸਿੱਕਾ , ਪ੍ਰਭਦਿਆਲ ਸਿੰਘ ਸਾਬਕਾ ਸਰਪੰਚ ਸਰਜਾ , ਮਲਕੀਤ ਸਿੰਘ ਸਰਜਾ , ਜਰਨੈਲ ਸਿੰਘ, ਅਜਾਦਬਿੰਦਰ ਸਿੰਘ ਸੋਭਾ , ਦਿਲਬਾਗ ਸਿੰਘ ਸ਼ਾਹ, ਮਨਜੀਤ ਸਿੰਘ ਪੰਚਾਇਤ ਮੈਂਬਰ ਤਰਸਿੱਕਾ , ਬਿਕਰਮਜੀਤ ਸਿੰਘ ਸਰਪੰਚ ਮਾਲੋਵਾਲ, ਸਰਬਜੀਤ ਸਿੰਘ ਡੇਅਰੀਵਾਲ , ਤਲਵਿੰਦਰ ਸਿੰਘ ਪ੍ਰਧਾਨ ਯੋਧਾਨਗਰੀ ,ਨਛੱਤਰ ਸਿੰਘ ਤਰਸਿੱਕਾ , ਨਵਦੀਪ ਸਿੰਘ , ਜਗਰੂਪ ਸਿੰਘ ਸ਼ਾਹਪੁਰ ਖੁਰਦ , ਮਨਜੀਤ ਸਿੰਘ ਮੈਂਬਰ ਪੰਚਾਇਤ ਤਰਸਿੱਕਾ , ਸੁਖਵਿੰਦਰ ਸਿੰਘ ਜੋਤੀ ਮੈਬਰ ਪੰਚਾਇਤ , ਬਲਵਿੰਦਰ ਸਿੰਘ ਬਿੱਲਾ , ਹਰਜੀਤ ਸਿੰਘ ਗੋਲੂ , ਨਿਸ਼ਾਨ ਸਿੰਘ ਜੰਡ , ਸਰਬਜੀਤ ਸਿੰਘ ਕਾਲਾ , ਨਵਤੇਜ ਸਿੰਘ ਸੰਗਰਾਏ ਜਸਵੰਤ ਸਿੰਘ ਸੰਗਰਾਏ , ਸੋਭਾ ਸਿੰਘ ਸਾਬਕਾ ਪੰਚ , ਸਰਪੰਚ ਹਰਭੇਜ ਸਿੰਘ , ਡਾਕਟਰ ਸੁਖਵੰਤ ਸਿੰਘ , ਹਰਜਿੰਦਰ ਸਿੰਘ , ਗੁਰਮੀਤ ਸਿੰਘ , ਨਿਹਾਲ ਸਿੰਘ , ਹਰਜੀਤ ਸਿੰਘ ,ਦਵਿੰਦਰ ਸਿੰਘ ,ਕੁਲਵਿੰਦਰ ਸਿੰਘ , ਸੋਭਾ ਸਿੰਘ ਸਾਬਕਾ ਮੈਬਰ , ਸੰਦੀਪ ਸਿੰਘ ਏ ਆਰ , ਸਿਵ ਕੁਮਾਰ, ਜਸਵਿੰਦਰ ਸਿੰਘ ਜੱਸਾ ਮੈਬਰ ਤਰਸਿੱਕਾ ,ਹਰਮੀਤ ਸਿੰਘ ਬੱਬੂ , ਕੁਲਰਾਜ ਸਿੰਘ, ਸੀਤਲ ਸਿੰਘ ਸਰਪੰਚ ਰਸੂਲਪੁਰ , ਬਲਦੇਵ ਸਿੰਘ ਰਾਏਪੁਰ, ਸੁਖਰਾਜ ਸਿੰਘ ਮੁੱਛਲ ਸਰਪੰਚ , ਬੂਟਾ ਸਿੰਘ ਦਸ਼ਮੇਸ਼ ਨਗਰ , ਅੰਗਰੇਜ ਸਿੰਘ ਡੇਅਰੀਵਾਲ, ਨਿਸ਼ਾਨ ਸਿੰਘ ਜੰਡ , ਜਸਪਾਲ ਸਿੰਘ ਸੂਰੋਪੱਡਾ, ਗੁਰਪ੍ਰੀਤ ਸਿੰਘ ਗੱਗੜ ਭਾਣਾ ਬਲਜੀਤ ਸਿੰਘ ਬੁੱਟਰ, ਗੁਰਿੰਦਰ ਸਿੰਘ ਖਾਸਾ ਸਰਪੰਚ ਜੱਬੋਵਾਲ , ਪਰਮਜੀਤ ਸਿੰਘ ਭੱਟੀਕੇ ,ਸਿਮਰਜੀਤ ਸਿੰਘ ਯੋਧਾਨਗਰੀ , ਬਚਿੱਤਰ ਸਿੰਘ ਜਿੰਮ ਵਾਲੇ , ਬਲਦੇਵ ਸਿੰਘ ਭੰਗੂ ,ਕਾਬਲ ਸਿੰਘ ,ਇਸਤਰੀ ਕਿਸਾਨ ਆਗੂ ਕੁਲਵਿੰਦਰ ਕੌਰ , ਬੀਬੀ ਹਰਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਆਗੂ ਜਥਿਆਂ ਸਮੇਤ ਹਾਜਿਰ ਸਨ। ਫੋਟੋ ਕੈਪਸ਼ਨ : ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਹਲਕਾ ਇੰਚਾਰਜ ਜੰਡਿਆਲਾ ਗੁਰੂ ਹਰਦੀਪ ਸਿੰਘ ਗਿੱਲ, ਸਿਮਰਨਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਸੰਧੂ ਸਤਬੀਰ ਸਿੰਘ ਫੌਜੀ।