ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਰੋਹੀੜਾ ਵਿਖੇ ਕਰਵਾਏ ਜਾ ਰਹੇ ਸਮੂਹਿਕ ਵਿਆਹ ਸਮਾਗਮ

ਸਮਾਗਮ ਨੂੰ ਲੈ ਕੇ ਹੋਈ ਬੈਠਕ

ਅਹਿਮਦਗੜ੍ਹ 10 ਨਵੰਬਰ (ਤੇਜਿੰਦਰ ਬਿੰਜੀ) ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 35000 ਸਿੰਘ ਸ਼ਹੀਦਾਂ ਦੀ ਮਹਾਨ ਧਰਤੀ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਰੋਹੀੜਾ (ਮਾਲੇਰਕੋਟਲਾ) ਵਿਖੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਅਤੇ ਬਾਬਾ ਕ੍ਰਿਪਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਵੱਡਾ ਘੱਲੂਘਾਰਾ ਕਲੱਬ ਰੋਹੀੜਾ, ਐਨ.ਆਰ.ਆਈ. ਵੀਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਸਮੂਹਿਕ ਅਨੰਦ ਕਾਰਜ ਅਤੇ ਨਿਕਾਹ ਸਮਾਗਮ ਸਬੰਧੀ ਮੀਟਿੰਗ ਕੀਤੀ ਗਈ । ਇਹ ਸਮਾਗਮ ਮਿਤੀ 26 ਨਵੰਬਰ 2025 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਰੋਹੀੜਾ, ਨਿਰਮਲ ਸਿੰਘ ਬੌੜਹਾਈ ਸਾਬਕਾ ਚੇਅਰਮੈਨ, ਹਰਚੰਦ ਸਿੰਘ ਸਾਬਕਾ ਸਰਪੰਚ ਅਤੇ ਸੂਰਤ ਸਿੰਘ ਫੌਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਆਹ ਵਾਲੀਆਂ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਮਾਨ ਗਿਫਟ ਵਜੋਂ ਦਿੱਤਾ ਜਾਵੇਗਾ । ਇਸ ਮੌਕੇ ਜਥੇਦਾਰ ਬਾਬਾ ਨਿਰਮਲ ਸਿੰਘ, ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ ਫਲੌਂਡ, ਬਾਬਾ ਤਿਰਲੋਚਨ ਸਿੰਘ ਖੇੜਾ, ਗੁਰਪ੍ਰੀਤ ਸਿੰਘ ਢੱਡੇਵਾੜੀ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਪੋਹੀੜ੍ਹ, ਜਗਦੇਵ ਸਿੰਘ ਪੋਹੀੜ੍ਹ, ਟਹਿਲ ਸਿੰਘ ਚੀਮਾ ਕਨੇਡਾ, ਹਰਪ੍ਰੀਤ ਸਿੰਘ ਚੀਮਾ, ਕੁਲਵਿੰਦਰ ਸਿੰਘ ਫੌਜੀ, ਕੇਸਰ ਸਿੰਘ, ਰੁਪਿੰਦਰ ਸਿੰਘ ਧਲੇਰ ਖੁਰਦ, ਸੁਖਦੇਵ ਸਿੰਘ ਚੀਮਾ, ਕੁਲਵੰਤ ਸਿੰਘ ਬੇਗੋਵਾਲ ਸਾਬਕਾ ਸਰਪੰਚ, ਕਰਮਜੀਤ ਸਿੰਘ ਰਛੀਨ, ਲੱਖਾ ਸਿੰਘ ਰਛੀਨ, ਹਰਨੇਕ ਸਿੰਘ ਜੋਗੀਮਾਜਰਾ, ਗੁਰਜੋਤ ਸਿੰਘ ਜਗੇੜਾ, ਮਾਸਟਰ ਗੁਰਪ੍ਰੀਤ ਸਿੰਘ ਨਾਰੋਮਾਜਰਾ, ਬਿੰਦਰ ਸਿੰਘ ਫਲੌਂਡ, ਮਹਿੰਦਰ ਸਿੰਘ ਫੱਲੇਵਾਲ, ਜਸਪ੍ਰੀਤ ਸਿੰਘ ਰੋਮੀ, ਕਰਮਵੀਰ ਸਿੰਘ, ਸੁਰਜੀਤ ਸਿੰਘ ਲਹਿਰਾ, ਹਰਜਿੰਦਰ ਸਿੰਘ ਕੁੱਪ ਖੁਰਦ, ਜਗਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਨਕ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ ਫੱਲੇਵਾਲ, ਰਾਜੂ ਰੋਹੀੜਾ, ਗੁਲਜਾਰ ਸਿੰਘ ਚੁੱਪਕੀ, ਰਘਬੀਰ ਸਿੰਘ ਤੁੰਗਾਹੇੜੀ, ਇਰਫਾਨ ਰੋਹੀੜਾ, ਹਰਭਜਨ ਸਿੰਘ ਟਿੰਬਰਵਾਲ, ਹਰਪਿੰਦਰ ਸਿੰਘ ਧਲੇਰ ਖੁਰਦ, ਕੁਲਦੀਪ ਸਿੰਘ ਧਲੇਰ ਖੁਰਦ, ਪਾਲ ਸਿੰਘ ਧਲੇਰ ਖੁਰਦ, ਗਗਨਦੀਪ ਸਿੰਘ, ਰਵੀ ਸਿੰਘ ਆਦਿ ਹਾਜ਼ਰ ਸਨ ।
