ਨਿਰਮਲ ਸਿੰਘ ਰੁਮਾਣਾ ਦੀ ਯਾਦ ‘ਚ ਲਗਾਇਆ ਅੰਬ ਦਾ ਬੂਟਾ


ਸਵਰਗੀ ਨਿਰਮਲ ਸਿੰਘ ਦਾ ਭੋਗ 12 ਦਸੰਬਰ, ਦਿਨ ਸ਼ੁਕਰਵਾਰ ਨੂੰ
ਫ਼ਰੀਦਕੋਟ, 8 ਦਸੰਬਰ (ਵਿਪਨ ਮਿੱਤਲ) :
ਪਿੰਡ ਨਵਾਂ ਕਿਲਾ ਵਿਖੇ ਨਿਰਮਲ ਸਿੰਘ ਰੁਮਾਣਾ ਦੀ ਅਚਾਨਕ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੇ ਫੁੱਲ ਚੁਗਣ ਉਪਰੰਤ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਚ ਇੱਕ ਵਾਤਾਵਰਨ ਦੀ ਸ਼ੁੱਧਤਾ ਲਈ ਇੱਕ ਅੰਬ ਦਾ ਬੂਟਾ ਲਗਾਇਆ ਗਿਆ। ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਦਰਬਾਰਾ ਸਿੰਘ, ਰੇਸ਼ਮ ਸਿੰਘ, ਅਮਨਦੀਪ ਕੌਰ, ਰਾਜਵੀਰ ਸਿੰਘ, ਗੁਰਦੇਵ ਸਿੰਘ ਸਟੇਟ ਐਵਾਰਡੀ, ਹਰਨੇਕ ਸਿੰਘ ਮਾਸਟਰ, ਨਿਰਮਲ ਸਿੰਘ, ਜਸਮੇਲ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਅੰਮ੍ਰਿਤਪਾਲ ਪਾਲਾ, ਰਾਮਸਰਨਦਾਸ, ਦੀਵਾਨ ਚੰਦ, ਜਲੌਰ ਸਿੰਘ, ਮੱਖਣ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਗੁਰਦੇਵ ਕੌਰ, ਛਿੰਦਰ ਪਾਲ ਕੌਰ, ਛਿੰਦਰ ਕੌਰ, ਮੰਗਾ ਸਿੰਘ ਹਾਜ਼ਰ ਸਨ। ਸਵਰਗੀ ਨਿਰਮਲ ਸਿੰਘ ਦੇ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ 12 ਦਸੰਬਰ, ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਗੁਰਮਿਤ ਪ੍ਰਕਾਸ਼ ਪਿੰਡ ਕਿਲ੍ਹਾ ਨੌਂ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਪਾਇਆ ਜਾਵੇਗਾ।
