BREAKING: ਪੰਜਾਬ ‘ਚ ਗੈਸ ਫੈਕਟਰੀ ‘ਚ ਵੱਡਾ ਧਮਾਕਾ, 2 ਲੋਕਾਂ ਦੀ ਦਰਦਨਾਕ ਮੌਤ

0
BREAKING-NEWS-BABUSHAHI-BB-(1)-1725729160924-1754457324771

ਚੰਡੀਗੜ੍ਹ, 06 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :

ਮੋਹਾਲੀ ਦੇ ਫੇਜ਼ 9 ਵਿੱਚ ਸਥਿਤ ਹਾਈਟੈਕ ਗੈਸ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਵਿੱਚ ਜ਼ਬਰਦਸਤ ਧਮਾਕੇ ਦੀ ਖ਼ਬਰ ਹੈ। ਆਕਸੀਜਨ ਗੈਸ ਸਿਲੰਡਰ ਫੈਕਟਰੀ ਵਿੱਚ ਕਈ ਸਿਲੰਡਰਾਂ ਦੇ ਫਟਣ ਨਾਲ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। 

ਦੱਸਣਾ ਬਣਦਾ ਹੈ ਕਿ ਮੋਹਾਲੀ ਵਿੱਚ ਪਹਿਲਾਂ ਵੀ ਸਿਲੰਡਰ ਧਮਾਕਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਦਾਹਰਣ ਵਜੋਂ, 27 ਨਵੰਬਰ 2024 ਨੂੰ ਮੋਹਾਲੀ ਦੇ ਇੱਕ ਪਿੰਡ ਵਿੱਚ ਗੈਰ-ਕਾਨੂੰਨੀ ਸਿਲੰਡਰ ਰੀਫਿਲਿੰਗ ਦੌਰਾਨ ਇੱਕ ਧਮਾਕੇ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਸਨ। 

ਇਸ ਤੋਂ ਇਲਾਵਾ, 3 ਜੁਲਾਈ 2025 ਨੂੰ ਮੋਹਾਲੀ ਦੇ ਫੇਜ਼ 5, ਇੰਡਸਟਰੀਅਲ ਏਰੀਆ ਵਿੱਚ ਇੱਕ ਫੈਕਟਰੀ ਵਿੱਚ 5 ਕਿਲੋ ਦੇ ਐਲਪੀਜੀ ਸਿਲੰਡਰ ਦੇ ਧਮਾਕੇ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚ ਇੱਕ 9 ਮਹੀਨੇ ਦੀ ਬੱਚੀ ਵੀ ਸ਼ਾਮਲ ਸੀ। 

Leave a Reply

Your email address will not be published. Required fields are marked *