ਮੱਧ ਪ੍ਰਦੇਸ਼ ਪੁਲਿਸ ਵਲੋਂ ਪੰਜਾਬ ਪੁਲਿਸ ਦੇ 9 ਮੁਲਾਜ਼ਮ ਸਨਮਾਨਤ

0
WhatsApp Image 2025-06-27 at 4.40.58 PM

(ਨਿਊਜ਼ ਟਾਊਨ ਨੈਟਵਰਕ)
ਜਲੰਧਰ, 27 ਜੂਨ : ਜਲੰਧਰ ਦੇ ਸ਼ਾਹਕੋਟ ਥਾਣਾ ਖੇਤਰ ਦੀ ਪੁਲਿਸ ਟੀਮ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਸਨਮਾਨਤ ਕੀਤਾ ਹੈ। ਸ਼ਾਹਕੋਟ ਦੇ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਥਾਣਾ ਇੰਚਾਰਜ ਬਲਵਿੰਦਰ ਸਿੰਘ ਭੁੱਲਰ ਸਮੇਤ ਕੁੱਲ 9 ਪੁਲਿਸ ਮੁਲਾਜ਼ਮ ਸ਼ਾਮਲ ਹਨ। ਦਰਅਸਲ, 1 ਜੂਨ ਨੂੰ ਮੱਧ ਪ੍ਰਦੇਸ਼ ਦੇ ਜੈਤਪੁਰ ਪੁਲਿਸ ਸਟੇਸ਼ਨ ਤੋਂ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਜਗਵਿੰਦਰ ਅਤੇ ਵੀਰਪਾਲ ਸਿੰਘ ਵਿਰੁਧ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਾਹਕੋਟ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਹਿਯੋਗ ਦਿਤਾ ਜਿਸ ਕਾਰਨ ਮੱਧ-ਪ੍ਰਦੇਸ਼ ਪੁਲਿਸ ਨੂੰ ਮੁਲਜ਼ਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਇਸ ਤੇਜ਼ ਅਤੇ ਜ਼ਿੰਮੇਵਾਰ ਕਾਰਜਸ਼ੀਲਤਾ ਕਾਰਨ, ਮੱਧ-ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਨੇ ਸ਼ਾਹਕੋਟ ਪੁਲਿਸ ਟੀਮ ਨੂੰ ਸਨਮਾਨਿਤ ਕੀਤਾ।

Leave a Reply

Your email address will not be published. Required fields are marked *