Ludhiana Crime : ਪਤੀ ਦੇ ਜ਼ੁਲਮਾਂ ਤੋਂ ਤੰਗ ਆਈ ਦੋ ਬੱਚਿਆਂ ਦੀ ਮਾਂ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ…


ਲੁਧਿਆਣਾ, 5 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਵਿਆਹੁਤਾ ਸ਼ਰਾਬੀ ਪਤੀ ਦੇ ਜ਼ੁਲਮਾਂ ਤੋਂ ਇਸ ਕਦਰ ਤੰਗ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੇ ਤੁਰੰਤ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਮਹਿਮੂਦਪੁਰਾ ਦੇ ਰਹਿਣ ਵਾਲੇ ਜੋਗਿੰਦਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ। ਜਾਣਕਾਰੀ ਦਿੰਦਿਆਂ ਬਹਾਦਰ ਕੇ ਰੋਡ ਦੀ ਖਜੂਰ ਕਲੋਨੀ ਦੀ ਰਹਿਣ ਵਾਲੀ ਤਾਰਾਵਤੀ ਨੇ ਦੱਸਿਆ ਕਿ ਕਿ ਉਸ ਦੀ ਬੇਟੀ ਪੂਨਮ (30) ਦਾ ਵਿਆਹ 9 ਸਾਲ ਪਹਿਲੋਂ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਦੇ ਰਹਿਣ ਵਾਲੇ ਜੋਗਿੰਦਰ ਨਾਲ ਹੋਇਆ ਸੀ। ਮਾਲੀ ਦਾ ਕੰਮ ਕਰਨ ਵਾਲਾ ਜੋਗਿੰਦਰ ਵਿਆਹ ਤੋਂ ਬਾਅਦ ਲੁਧਿਆਣਾ ਆ ਕੇ ਰਹਿਣ ਲੱਗ ਪਿਆ।
ਔਰਤ ਨੇ ਦੱਸਿਆ ਕਿ ਮੁਲਜਮ ਅਕਸਰ ਸ਼ਰਾਬ ਪੀ ਕੇ ਉਸਦੀ ਬੇਟੀ ਪੂਨਮ ਨੂੰ ਪਰੇਸ਼ਾਨ ਕਰਦਾ ਸੀ। ਦੋ ਬੱਚਿਆਂ ਦੇ ਜਨਮ ਦੇ ਬਾਵਜੂਦ ਮੁਲਜਮ ਲਗਾਤਾਰ ਲੜਕੀ ਨੂੰ ਤੰਗ ਕਰਦਾ ਰਿਹਾ। ਵਿਆਹੁਤਾ ਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਪੂਨਮ ਆਪਣੇ ਪਤੀ ਦੀ ਜ਼ੁਲਮਾਂ ਤੋਂ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੂਨਮ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮੰਗਲਵਾਰ ਦੁਪਹਿਰ ਤੋਂ ਬਾਅਦ ਲਾਸ਼ ਵਾਰਸਾ ਹਵਾਲੇ ਕੀਤੀ ਜਾਵੇਗੀ। ਇਸ ਕੇਸ ਵਿੱਚ ਪੁਲਿਸ ਨੇ ਤਾਰਾਵਤੀ ਦੀ ਸ਼ਿਕਾਇਤ ਤੇ ਜੋਗਿੰਦਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।