14 ਆਇਲਟਸ, ਟਰੈਵਲ ਏਜੰਸੀ ਤੇ ਕੰਸਲਟੈਂਸੀ ਸੈਂਟਰਾਂ ਦੇ ਲਾਇਸੰਸ ਰੱਦ

0
license suspended

ਮਿਆਦ ਖਤਮ ਹੋਣ ‘ਤੇ ਰਿਨਿਊ ਲਈ ਨਹੀਂ ਕੀਤਾ ਅਪਲਾਈ

ਟਰੈਵਲ ਪ੍ਰੋਫ਼ੈਸ਼ਨਲ ਰੈਗੂਲੇਸ਼ਨ ਐਕਟ-2012 ਦੀਆਂ ਧਾਰਾਵਾਂ ਦੀ ਉਲੰਘਣਾਂ ‘ਤੇ ਹੋਇਆ ਐਕਸ਼ਨ

ਸ਼ਹੀਦ ਭਗਤ ਸਿੰਘ ਨਗਰ, 10 ਜੂਨ 2025 (ਜਤਿੰਦਰ ਪਾਲ ਸਿੰਘ ਕਲੇਰ) : ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਕਾਰਵਾਈ ਕਰਦਿਆਂ ਜ਼ਿਲੇ ਵਿਚ ਵੱਖ-ਵੱਖ 14 ਆਇਲਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ।

ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਆਇਲਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜੰਸੀਆਂ ਦੇ ਲਾਇਸੰਸ ਧਾਰਕਾਂ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਉਨ੍ਹਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ। ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਇਨ੍ਹਾਂ ਫਰਮਾਂ ਜਾਂ ਲਾਇਸੰਸ ਧਾਰਕਾਂ ਖ਼ਿਲਾਫ਼ ਕੋਈ ਵਿੱਚ ਸ਼ਿਕਾਇਤ ਹੁੰਦੀ ਹੈ ਤਾਂ ਫਰਮ ਦਾ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਦੀ ਜ਼ਿੰਮੇਵਾਰੀ ਵੀ ਉਸ ਦੀ ਖੁਦ ਦੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਵੱਲੋਂ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸੰਬੰਧਤ ਦਸਤਾਵੇਜ਼ਾਂ ਸਮੇਤ ਅਪਲਾਈ ਕੀਤਾ ਜਾਣਾ ਲਾਜ਼ਮੀ ਹੈ ਪਰ ਲਾਇਸੰਸ ਧਾਰਕਾਂ ਵੱਲੋਂ ਕੋਈ ਦਸਤਾਵੇਜ ਨਿਰਧਾਰਤ ਸਮੇਂ ਅੰਦਰ ਪੇਸ਼ ਨਹੀਂ ਕੀਤਾ ਗਿਆ। ਲਾਇਸੰਸ ਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਅਤੇ ਸੰਬੰਧਤ ਅਥਾਰਟੀ ਤੋਂ ਇਨ੍ਹਾਂ ਫ਼ਰਮਾਂ ਬਾਰੇ ਰਿਪੋਰਟ ਪ੍ਰਾਪਤ ਹੋਣ ‘ਤੇ ਲਾਇਸੰਸ ਰੱਦ ਕਰ ਦਿੱਤੇ ਗਏ।

ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਆਇਲਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜਸੀਆਂ ਦੇ ਲਾਇਸੰਸ ਰੱਦ ਕੀਤੇ ਗਏ ਉਨ੍ਹਾਂ ਵਿੱਚ ਮੈਸ. ਗਲੋਬਲ ਡਰੀਮ ਇਮੀਗ੍ਰੇਸ਼ਨ, ਰੇਲਵੇ ਰੋਡ ਨਵਾਂਸ਼ਹਿਰ, ਮੈਸ. ਸਮਾਰਟ ਗਾਈਡੈਂਸ ਐਜੂਕੇਸ਼ਨ ਕੰਸਲਟੈਂਸੀ, ਮੁਕੰਦਪੁਰ ਰੋਡ ਬਡਵਾਲ ਕੰਪਲੈਕਸ, ਮੈਸ. ਸੈਨਿਕ ਅਕੈਡਮੀ, ਥਿੰਦ ਪਲਾਜਾ ਨੇੜੇ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ, ਮੈਸ. ਮੈਤਰੇਵਾ ਇਮੀਗ੍ਰੇਸ਼ਨ, ਨੇੜੇ ਬੱਸ ਅੱਡਾ ਨਵਾਂਸ਼ਹਿਰ, ਮੈਸ. ਫਲਾਈਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਬਰਨਾਲਾ ਰੋਡ ਨਵਾਂਸ਼ਹਿਰ, ਮੈਸ. ਮਿਲੇਨੀਅਮ ਆਇਲਟਸ ਸੈਂਟਰ ਬੰਗਾ ਰੋਡ ਨਵਾਂਸ਼ਹਿਰ, ਮੈਸ. ਪੀ. ਸੀ. ਐਸ. ਗਲੋਬਲ ਵੀਜ਼ਾ ਸਰਵਿਸ, ਬੰਗਾ ਰੋਡ ਨਵਾਂਸ਼ਹਿਰ, ਮੈਸ. ਏ. ਐਂਡ. ਜੇ ਆਇਲਟਸ ਕੋਚਿੰਗ ਸੈਂਟਰ, ਬੰਗਾ ਰੋਡ ਨਵਾਂਸ਼ਹਿਰ, ਮੈਸ. ਯੂਨਿਕ ਐਜੂਕੇਸ਼ਨ ਅਬਰੋਡ, ਅੰਬੇਡਕਰ ਚੌਕ ਨਵਾਂਸ਼ਹਿਰ, ਮੈਸ. ਵਿਕਟਰੀ ਡਰੀਮ ਕੋਚਿੰਗ ਸੈਂਟਰ, ਕੁਲਾਮ ਰੋਡ ਨਵਾਂਸ਼ਹਿਰ, ਮੈਸ. ਇਜੀਵੇਅ ਮਾਈਗ੍ਰੇਸ਼ਨ ਕੰਸਲਟੈਂਸੀ ਸਾਹਮਣੇ ਪੁਰਾਣਾ ਐਸ. ਐਸ. ਐਸ. ਪੀ ਦਫ਼ਤਰ ਨਵਾਂਸ਼ਹਿਰ, ਮੈਸ. ਅਚੀਵਰਜ ਸਕੂਲ ਆਫ ਐਜੂਕੇਸ਼ਨ ਰਾਹੋਂ, ਮੈਸ. ਆਇਲਟਸ ਵਿਧ ਹਰਪ੍ਰੀਤ, ਬੰਗਾ ਰੋਡ ਨਵਾਂਸ਼ਹਿਰ ਅਤੇ ਮੈਸ. ਫ਼ਾਸਟਟਰੈਕ ਐਜੈਕੇਅਰ ਸਟੂਡੈਂਟ ਸਰਵਿਸਜ਼ ਮੁਕੰਦਪੁਰ ਵੀ ਸ਼ਾਮਲ ਹੈ।

Leave a Reply

Your email address will not be published. Required fields are marked *