“CM ਮਾਨ ਤੱਕ ਪਹੁੰਚੀ ਹਨੀ ਸਿੰਘ ਖ਼ਿਲਾਫ਼ ਚਿੱਠੀ… ਪਰ ਕਾਰਨ ਕੀ?”

0
2tjdfaflvkujetlnp85s5r2jsm-20250821142559.Medi

ਮੋਹਾਲੀ, 21  ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :

23 ਅਗਸਤ ਨੂੰ ਪੰਜਾਬ ਦੇ ਮੋਹਾਲੀ ’ਚ ਹੋਣ ਵਾਲੇ ਫਿਲਮਫੇਅਰ ਪੁਰਸਕਾਰਾਂ ਤੋਂ ਪਹਿਲਾਂ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਮਾਮਲੇ ’ਚ  ਪ੍ਰੋ. ਪੰਡਿਤ ਰਾਓ ਧਰਨੇਵਰ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ। 

ਉਨ੍ਹਾਂ ਕਿਹਾ ਹੈ ਕਿ ਜੇਕਰ ਹਨੀ ਸਿੰਘ ਨੂੰ ਫਿਲਮ ਫੇਅਰ ’ਚ ਗਾਉਣ ਦੀ ਇਜਾਜ਼ਤ ਦੇਣੀ ਹੈ, ਤਾਂ ਘੱਟੋ-ਘੱਟ ਉਨ੍ਹਾਂ ਤੋਂ ਇੱਕ ਲਿਖਤੀ ਭਰੋਸਾ ਲਿਆ ਜਾਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਯੂਟਿਊਬ ਗੀਤਾਂ ਨੂੰ ਹਟਾ ਦੇਣਗੇ ਜੋ ਸ਼ਰਾਬ, ਨਸ਼ਿਆਂ ਅਤੇ ਔਰਤਾਂ ਦਾ ਅਪਮਾਨ ਕਰਦੇ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇਹ ਬਹੁਤ ਜ਼ਰੂਰੀ ਹੈ।

ਪ੍ਰੋ. ਰਾਓ ਨੇ ਲਿਖਿਆ ਹੈ ਕਿ ਹਨੀ ਸਿੰਘ ਦੇ ਬਹੁਤ ਸਾਰੇ ਗੀਤ ਸ਼ਰਾਬ, ਨਸ਼ਿਆਂ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ। ਇੰਨਾ ਹੀ ਨਹੀਂ ਉਸ ਦੇ ਔਰਤਾਂ ਦਾ ਅਪਮਾਨ ਕਰਨ ਵਾਲੇ ਗੀਤ ਵੀ ਯੂਟਿਊਬ ’ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਹਨੀ ਸਿੰਘ ਨੂੰ ਗੀਤਾਂ ਵਿਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਲਈ ਨੋਟਿਸ ਭੇਜਿਆ ਸੀ। ਉਸਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਸੀ। ਪਰ ਹਨੀ ਸਿੰਘ ਹੁਣ ਤੱਕ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਪੁਲਿਸ ਨੂੰ ਇਸ ਮਾਮਲੇ ਵਿੱਚ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਸੀ।
 

Leave a Reply

Your email address will not be published. Required fields are marked *