ਬਿਜਲੀ ਕਾਮੇ 15 ਅਗਸਤ ਨੂੰ ਕਾਲ੍ਹੇ ਝੰਡੇ ਵਿਖਾ ਕੇ ਮੰਤਰੀਆਂ ਨੂੰ ਸੌਂਪਣਗੇ ਮੰਗ ਪੱਤਰ

0
Screenshot 2025-08-13 164618

ਧਾਰੀਵਾਲ, 13 ਅਗਸਤ (ਇੰਦਰ ਜੀਤ) : ਪੀ.ਐਸ.ਈ.ਬੀ.ਇੰਪਲਾਈਜ਼ ਜੁਆਇੰਟ ਫੋਰਸ ਅਤੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਅਤੇ ਹੋਰ ਸੰਘਰਸੀਲ ਜੱਥੇਬੰਦੀਆਂ ਵੱਲੋਂ ਉਲੀਕੇ  ਸੰਘਰਸ ਪ੍ਰੋਗਰਾਮ ਤਹਿਤ ਅੱਜ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਤੀਜੇ ਦਿਨ ਵਿੱਚ ਦਾਖਲ ਹੋ ਗਈ । ਸਮੂਹ ਬਿਜਲੀ ਕਾਮਿਆਂ ਵੱਲੋ ਸਰਕਾਲ ਦਫਤਰ ਅੱਗੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ ਤੋਰ ਤੇ ਸੰਬੋਧਨ ਕਰਦਿਆ ਸੂਬਾਈ ਆਗੂ ਕਾਮਰੇਡ ਬਲਵਿੰਦਰ ਉਦੀਪੁਰ, ਦਰਬਾਰਾ ਸਿੰਘ ਛੀਨਾ, ਸੁਖਵਿੰਦਰ ਸਿੰਘ ਗਿੱਲ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਟ ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਸੰਜੀਦਾ ਨਹੀ ਹੈ ਜਿਸ ਕਾਰਨ  ਬਿਜਲੀ ਕਾਮਿਆਂ ਨੂੰ ਮਜਬੂਰਨ ਸੰਘਰਸ ਤੇ ਜਾਣਾ ਪਿਆ ਹੈ, ਮੁਲਾਜਮ ਆਗੂਆਂ ਨੇ ਪਾਵਰਕੌਮ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਸਲਿਆਂ ਨੂੰ ਗੱਲਬਾਤ ਰਾਹੀ ਹੱਲ ਨਹੀ ਕੀਤਾ ਗਿਆ ਤਾਂ ਬਿਜਲੀ ਕਾਮੇ 14 ਅਤੇ 15 ਅਗਸਤ ਨੂੰ ਫਿਰ ਸਮੂਹਿਕ ਛੁੱਟੀ ਤੇ ਚਲੇ ਜਾਣਗੇ ਅਤੇ ਅਜਾਦੀ ਦਿਹਾੜ੍ਹੇ ਤੋ 15 ਅਗਸਤ ਨੂੰ ਕਾਲੇ ਝੰਡੇ ਵਿਖਾ ਕੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ । ਇਸ ਮੌਕੇ ਤੇ ਸਾਹਿਬ ਸਿੰਘ ਧਾਲੀਵਾਰ, ਅਸ਼ੋਕ ਕੁਮਾਰ, ਹਜ਼ਾਰਾ ਸਿੰਘ, ਜਸਵਿੰਦਰ ਸਿੰਘ ਗਿੱਲ, ਤਰਲੋਕ ਸਿੰਘ ਖੁੰਡੀ,ਇੰਜ ਮਨਜੀਤ ਸਿੰਘ ਸੈਣੀ, ਸੁਖਦੇਵ ਸਿੰਘ ਖੁੰਡਾ, ਪ੍ਰੇਮ ਸਾਗਰ,ਬਲਵੰਤ ਸਿੰਘ ਝੋਰ,ਇੰਜ. ਰਕੇੇਸ਼ ਕੁਮਾਰ ਜੇ.ਈ., ਬਸੰਤ ਕੁਮਾਰ, ਜਗਦੇਵ ਸਿੰਘ, ਪ੍ਰੇਮ ਸਿੰਘ ਸੁਲਤਾਨਪੂਰ, ਪ੍ਰਕਾਸ਼ ਘੁੱਲਾ, ਜੇ.ਪੀ.ਜਜੂਆਂ, ਹਰਪਾਲ ਸਿੰਘ, ਅਮਰਿੰਦਰਪਾਲ ਸਿੰਘ ਅਕਾਉਂਟੈਟ ਤੋਂ ਇਲਾਵਾ ਹੋਰ ਹਾਜਰ ਸਨ ।

Leave a Reply

Your email address will not be published. Required fields are marked *