ਕੇ.ਆਰ.ਵੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਨੇ ਅੰਤਰਰਾਸ਼ਟਰੀ ਕਰਾਟੇ ਮੁਕਾਬਲਾ ਜਿੱਤਿਆ

0
Screenshot 2025-12-11 162353

ਪਠਾਨਕੋਟ, 11 ਦਸੰਬਰ (ਦੀਪਕ ਮੰਨੀ ) :

ਕੇਆਰਬੀ ਪ੍ਰੀਮੀਅਰ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਦੇ ਵਿਦਿਆਰਥੀਆਂ ਨੇ ਬਟਾਲਾ ਵਿਖੇ ਹੋਏ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਸਟ ਟੀਮ ਟਰਾਫੀ ਅਤੇ ਪਹਿਲਾ ਇਨਾਮ ਜਿੱਤਿਆ। ਇਸ ਮੌਕੇ ਕਲਾਸ ਚੋਥੀ ਦੀ ਰਿਤਿਕਾ, ਵੰਸ਼, ਅਰਸ਼ ਨੇਗੀ, ਮਯੰਕ, ਗੌਰੀਸ਼, ਮਨਵੀਰ ਨੇ ਪਹਿਲਾਂ ਸਥਾਨ, ਕਲਾਸ ਪੰਜਵੀ ਦੇ ਵਿਦਿਆਰਥੀ ਤਾਹਿਰ ਮਹਾਜਨ, ਮਯੰਕ, ਕਰਮਾਣਿਆ, ਲਕਸ਼ਿਤਾ, ਲਕਸ਼ ਅਤੇ ਸੋਨਾਕਸ਼ੀ ਨੇ ਪਹਿਲਾਂ ਸਥਾਨ, ਤੇ ਕਲਾਸ ਛੇਵੀਂ ਦੇ ਵਿਦਿਆਰਥੀ ਆਦਿਤਿਆ, ਨੈਨਾ, ਇਸ਼ਾਨੀ, ਇਸ਼ਿਕਾ, ਨਵਜੋਤ, ਨਕਸ਼ ਮਹਾਜਨ ਅਤੇ ਹਰਜੋਤ ਨੇ ਪਹਿਲਾਂ ਸਥਾਨ, ਕਲਾਸ ਸਤਵੀਂ ਦੇ ਵਿਦਿਆਰਥੀ ਵੰਸ਼, ਅਰਸ਼, ਮਯੰਕ, ਗੋਰਿਸ਼, ਕ੍ਰਿਤਿਕਾ ਨੇ ਪਹਿਲਾਂ ਸਥਾਨ, ਕਲਾਸ ਅੱਠਵੀਂ ਦੇ ਵਿਦਿਆਰਥੀ ਰਿਤਿਕਾ, ਸ਼ਿਵਮ, ਜੈਸਮੀਨ ਅਤੇ ਨਿਵਿਕਾ ਨੇ ਪਹਿਲਾਂ ਸਥਾਨ , ਕਲਾਸ ਨੌਵੀਂ ਦੇ ਵਿਦਿਆਰਥੀ ਜਤਿਨ, ਰਿਧਮ, ਸਿਮਰਨ ਅਤੇ ਜ ਜਾਨਵੀ ਨੇ ਪਹਿਲਾਂ ਸਥਾਨ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਅਨਮੋਲ, ਵਿਕਰਮ, ਨਿਤੀਸ਼ ਕੁਮਾਰ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਮੈਨੇਜਰ ਰਾਜਿੰਦਰ ਸੈਣੀ ਅਤੇ ਪ੍ਰਿੰਸੀਪਲ ਮਨਜੀਤ ਕੌਰ ਨੇ ਸਾਰੇ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੱਤੀ ਤੇ ਉਹਨਾਂ ਨੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਸਟਾਫ਼ ਨੇ ਸ਼ਾਨਦਾਰ ਸਿਖਲਾਈ ਲਈ ਕੋਚ ਰਿਸ਼ਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਧਿਆਪਕ ਨਵਜੋਤ ਸਰ ਨੇ ਮੁਕਾਬਲੇ ਦੌਰਾਨ ਟੀਮ ਨੂੰ ਪ੍ਰੇਰਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

Leave a Reply

Your email address will not be published. Required fields are marked *