ਭੱਠਾ ਮਾਲਕ ਹੜਤਾਲ ‘ਤੇ, 5 ਦਿਨ ਨਹੀਂ ਵੇਚਣਗੇ ਇੱਟਾਂ


ਮਾਨਸਾ, 7 ਅਗੱਸਤ (ਬਹਾਦਰ ਖ਼ਾਨ) ( ਨਿਊਜ਼ ਟਾਊਨ ਨੈੱਟਵਰਕ ) :
ਜ਼ਿਲ੍ਹਾ ਭੱਠਾ ਮਾਲਕ ਐਸੋਸੀਏਸ਼ਨ ਦੀ ਮੀਟਿੰਗ ਅਮਰ ਹੋਟਲ ਵਿਖੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਾਮੂਹਿਕ ਪੱਧਰ ‘ਤੇ ਫੈਸਲਾ ਲੈਂਦੇ ਕਿਹਾ ਕਿ 5 ਦਿਨਾਂ ਦੀ ਹੜਤਾਲ ਦੌਰਾਨ ਕੋਈ ਵੀ ਭੱਠਾ ਮਾਲਕ ਇੱਟਾਂ ਦੀ ਵਿੱਕਰੀ ਨਹੀਂ ਕਰੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਮਨੋਜ ਗੋਇਲ ਐਡਵੋਕੇਟ ਨੇ ਦੱਸਿਆ ਕਿ 11 ਅਗੱਸਤ ਸਵੇਰ ਤੋਂ 15 ਅਗੱਸਤ ਸ਼ਾਮ ਤਕ 5 ਦਿਨ ਕੋਈ ਵੀ ਭੱਠਾ ਮਾਲਕ ਇੱਟਾਂ ਨਹੀਂ ਵੇਚੇਗਾ। ਉਨ੍ਹਾਂ ਦੱਸਿਆ 3 ਅਗੱਸਤ ਨੂੰ 15 ਜ਼ਿਲ੍ਹਿਆਂ ਦੀ ਮੀਟਿੰਗ ਪਟਿਆਲਾ ਵਿਖੇ ਹੋਈ ਸੀ ਜਿਸ ਵਿਚ ਭੱਠਾ ਮਾਲਕਾਂ ਨੂੰ ਮਾਈਨਿੰਗ ਸਬੰਧੀ ਅਤੇ ਪੈਲੇਟਸ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਨ ਸਬੰਧੀ ਸਰਕਾਰ ਨਾਲ ਰਾਬਤਾ ਕਾਇਮ ਕਰਨ ਸਬੰਧੀ ਅਤੇ ਪ੍ਰਦੂਸ਼ਨ ਦੀ ਸਮੱਸਿਆ ਅਤੇ ਮਿੱਟੀ ਨੂੰ ਸੰਜਮਤਾ ਨਾਲ ਵਰਤਣ ਲਈ ਭੱਠਿਆਂ ਨੂੰ ਇਕ ਤਹਿ ਸਮੇਂ ਅੰਦਰ ਚਲਾਉਣ ਲਈ ਵੀ ਮਤਾ ਪਾਸ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਭੱਠਾ ਮਾਲਕ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵਲੋਂ ਪਟਿਆਲਾ ਵਿਖੇ ਹੋਈ ਮੀਟਿੰਗ ਵਿਚ ਪਾਸ ਕੀਤੇ ਮਤਿਆਂ ‘ਤੇ ਵੀ ਆਪਣੀ ਸਹਿਮਤੀ ਜਤਾਈ ਹੈ। ਇਸ ਮੌਕੇ ਪਰਮਜੀਤ ਗਰਗ, ਮੇਜਰ ਸਿੰਘ, ਰਾਮ ਬਾਬੂ, ਸੁਰਿੰਦਰ ਮੰਗਲਾ, ਹਰਜੀਤ ਸਿੰਘ, ਸੰਜੂ ਕਾਠ, ਬਿਰਛ ਭਾਨ, ਰਵੀ ਕੁਮਾਰ, ਅਭੀ ਬਾਂਸਲ, ਜਸਵਿੰਦਰ ਬਰੇਟਾ , ਜਤਿੰਦਰ ਸ਼ਰਮਾ, ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ ਬੰਟੀ, ਕ੍ਰਿਸ਼ਨ ਜੋਗਾ, ਨੋਹਰ ਚੰਦ ਝੁਨੀਰ, ਕਰਿਸ਼ਨ ਗੇਹਲੇਵਾਲੇ, ਕਰਿਸ਼ਨ ਕੁਮਾਰ ਖੋਖਰ ਵਾਲੇ, ਸੰਜੀਵ ਗਰਗ, ਮਦਲ ਲਾਲ, ਸ਼ਿਵੀ, ਸੋਨੀ, ਬਿੱਟੂ, ਬਬਲੂ, ਭਾਰਤੀ, ਵਰੁਨ, ਸ਼ਿਵਮ, ਦਰਸ਼ਨ ਸਿੰਘ, ਗੁਰਜੰਟ ਸਿੰਘ, ਗੁਲਾਬ ਸਿੰਘ, ਹੈਪੀ ਬਾਂਸਲ ਤੋਂ ਇਲਾਵਾ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ।