ਖ਼ਰਾਬ ਮੌਸਮ ਦੇ ਚਲਦਿਆਂ ਨਗਰ ਕੌਂਸਲ ਖਰੜ ਨੇ ਕੀਤੇ ਪੁਖ਼ਤਾ ਪ੍ਰਬੰਧ


ਖਰੜ, 31 ਅਗਸਤ (ਸੁਮਿਤ ਭਾਖੜੀ) : ਜਿੱਥੇ ਅੱਜ ਸੂਬੇ ਭਰ ਵਿਚ ਸਵੇਰ ਤੋਂ ਹੀ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਚੇਤਾਵਨੀ ਦਿਤੀ ਗਈ ਸੀ, ਉੱਥੇ ਹੀ ਦੂਜੇ ਪਾਸੇ ਖਰੜ ਸ਼ਹਿਰ ਅਤੇ ਨੇੜਲੇ ਇਲਾਕੇ ਵਿਚ ਭਾਰੀ ਮੀਂਹ ਕਾਰਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਪਾਣੀ ਭਰਿਆ ਹੋਇਆ ਸੀ।ਜਿਸ ਨੂੰ ਦੇਖਦੇ ਹੋਏ ਨਗਰ ਕੌਂਸਲ ਖਰੜ ਦੇ ਅਧਿਕਾਰੀ ਅਤੇ ਸਮੁੱਚੀ ਟੀਮ ਨੇ ਸ਼ਹਿਰ ਵਿਚ ਸਾਰਾ ਦਿਨ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੰਪ ਅਤੇ ਮਸ਼ੀਨਰੀ ਦੇ ਸਹਿਯੋਗ ਨਾਲ ਬਰਸਾਤੀ ਪਾਣੀ ਨੂੰ ਕੱਢ ਕੇ ਨਾਲਿਆਂ ਆਦਿ ਨੂੰ ਸਾਫ ਕਰਵਾਇਆ।ਇਹ ਨਗਰ ਕੌਂਸਲ ਵਲੋਂ ਚੁੱਕਿਆ ਗਿਆ ਇਕ ਅਹਿਮ ਕਦਮ ਹੈ ਜਿਸ ਨਾਲ ਸ਼ਹਿਰ ਵਿਚ ਭਾਰੀ ਮੀਂਹ ਹੋਣ ਕਰਕੇ ਵੀ ਪਾਣੀ ਦੀ ਨਿਕਾਸੀ ਸਮੇਂ ਸਿਰ ਹੁੰਦੀ ਰਹੀ।ਇਸ ਮੌਕੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਆਪਣੀ ਸਮੁੱਚੀ ਟੀਮ ਦੇ ਨਾਲ ਨਗਰ ਕੌਂਸਲ ਖਰੜ ਦੇ ਵਿਚ ਛੁੱਟੀ ਵਾਲੇ ਦਿਨ ਵੀ ਹਾਜ਼ਰੀ ਲਗਾਈ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਮੀਂਹ ਖਤਮ ਹੋਣ ਮਗਰੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਦਰੁਸਤ ਕਰ ਕੇ ਇਸ ਨੂੰ ਪਹਿਲ ਦੇ ਆਧਾਰ ਤੇ ਮੁੜ ਕਾਯਮ ਕੀਤਾ ਜਾਵੇਗਾ।