ਕਾਂਵੜ ਯਾਤਰਾ ਚ ਅਸ਼ਲੀਲ ਡਾਂਸ ਦਾ ਵੀਡੀਓ ਵਾਇਰਲ, ਕੁੜੀਆਂ ਦੇ ਡਾਂਸ ਤੇ ਝੂਮਦੇ ਦਿਖਾਈ ਦਿੱਤੇ ਕਾਂਵੜੀਏ


ਯੂ ਪੀ, 22 ਜੁਲਾਈ ( ਨਿਊਜ਼ ਟਾਊਨ ਨੈੱਟਵਰਕ) ਉੱਤਰ ਪ੍ਰਦੇਸ਼ ਦੇ ਬਸਤੀ ਤੋਂ ਇੱਕ ਕਾਂਵੜ ਸਮੂਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਸਮੂਹ ਅਯੁੱਧਿਆ ਤੋਂ ਪਾਣੀ ਲੈ ਕੇ ਜਾਣ ਵਾਲੀ ਕਾਂਵੜ ਯਾਤਰਾ ‘ਤੇ ਸੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਾਂਵੜ ਯਾਤਰਾ ਦੌਰਾਨ ਕੁਝ ਨੱਚਣ ਵਾਲੇ ਟਰੈਕਟਰ ‘ਤੇ ਅਸ਼ਲੀਲ ਢੰਗ ਨਾਲ ਨੱਚ ਰਹੇ ਹਨ। ਇਸ ਦੇ ਨਾਲ ਹੀ, ਕਾਂਵੜੀਆਂ ਨੂੰ ਵੀ ਇਸ ਮੌਕੇ ਗੀਤਾਂ ‘ਤੇ ਨੱਚਦੇ-ਝੂਮਦੇ ਅਤੇ ਡਾਂਸਰਾਂ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸਨੂੰ ਅਣਉਚਿਤ ਕਿਹਾ ਹੈ। ਖ਼ਾਸ ਕਰਕੇ ਧਾਰਮਿਕ ਯਾਤਰਾ ਦੌਰਾਨ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਹੁਤ ਸਾਰੇ ਲੋਕਾਂ ਨੇ ਨਾਪਸੰਦ ਕੀਤਾ ਹੈ।
ਦੱਸ ਦੇਈਏ ਕਿ ਕਾਂਵੜ ਯਾਤਰਾ ਨੂੰ ਇੱਕ ਪਵਿੱਤਰ ਧਾਰਮਿਕ ਸਮਾਗਮ ਮੰਨਿਆ ਜਾਂਦਾ ਹੈ ਅਤੇ ਉੱਥੇ ਅਸ਼ਲੀਲਤਾ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਪਾਸੇ ਇਸਦੀ ਚਰਚਾ ਹੋ ਰਹੀ ਅਤੇ ਸੋਸ਼ਲ ਮੀਡਿਆ ਤੇ ਆਪਣੇ ਆਪਣੇ ਢੰਗ ਨਾਲ ਵਿਚਾਰ ਵੀ ਰੱਖੇ ਜਾ ਰਹੇ ਨੇ।
ਜ਼ਿਕਰਯੋਗ ਹੈ ਕਿ ਸਾਵਣ ਦੇ ਮਹੀਨੇ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਨਾਲ ਜੁੜੀ ਹੋਈ ਹੁੰਦੀ ਹੈ। ਇਹ ਯਾਤਰਾ ਭਗਵਾਨ ਸ਼ਿਵ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਅਜਿਹੇ ਸਮਾਗਮਾਂ ਵਿੱਚ, ਸ਼ਰਧਾਲੂਆਂ ਦਾ ਸਤਿਕਾਰ ਅਤੇ ਸੱਭਿਆਚਾਰਕ ਮਰਿਆਦਾ ਬਣਾਈ ਰੱਖਣਾ ਜ਼ਰੂਰੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਅਜਿਹੇ ਵੀਡੀਓ ਯਾਤਰਾ ਦੀ ਛਵੀ ਨੂੰ ਪ੍ਰਭਾਵਿਤ ਕਰ ਸਕਦੇ ਹਨ।