ਕਪੂਰਥਲਾ ਸ਼ਹਿਰ ਬਣਿਆ ਜੁਆਰੀਆਂ ਦਾ ਅੱਡਾ!


ਕਪੂਰਥਲਾ, 18 ਅਗਸਤ (ਸਾਹਿਲ ਗੁਪਤਾ) : ਜ਼ਿਲ੍ਹਾ ਕਪੂਰਥਲਾ ਵਿੱਚ ਇਨ੍ਹਾਂ ਦਿਨਾਂ ਕਈ ਇਲਾਕਿਆਂ ਵਿੱਚ ਲੱਖਾਂ ਰੁਪਏ ਦਾ ਵੱਡਾ ਜੂਆ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਸ਼ਹਿਰ ਦੇ ਕੁਝ ਹੋਰ ਜ਼ਨਾਂਮ ਸਾਹਮਣੇ ਨਿਕਲ ਕੇ ਆ ਰਹੇ ਨੇ ਜਿਸ ਵਿਚ ਸੁਤਰਾ ਦੇ ਅਧਾਰ ਤੇ ਹੁੰਣ ਮੋਹਲਾ ਸਹਿਰੀਆਂ ਅਤੇ ਅਸ਼ੌਕ ਵਿਹਾਰ ਵਿੱਚ ਮੋਟਾ ਜੁਆ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੁੰਣ ਪੁਲਿਸ ਜੂਏ ਨੂੰ ਲੈ ਕੇ ਸਖਤ ਦਿਖਾਈ ਦਿੰਦੀ ਹੁਈ ਨਜ਼ਰ ਆ ਰਹੀ ਹੈ ਹੁੰਣ ਸੁਤਰਾ ਦੇ ਮੁਤਾਬਕ ਸ਼ਹਿਰ ਦੇ ਅਸ਼ੌਕ ਵਿਹਾਰ ਅਤੇ ਮੋਹਲਾ ਸਹਿਰੀਆਂ ਮੋਟੇ ਜੁਆ ਚੱਲਣ ਦੀ ਸੰਵਾਨਾ ਹੈ, ਇਹ ਜੂਆਰੀ ਜੁਆ ਖੇਡਣ ਲਈ ਕਿਸੇ ਨਾ ਕਿਸੇ ਦੇ ਘਰ ਵਿੱਚ ਬੈਠਦੇ ਹਨ ਅਤੇ ਜਿਸ ਦੇ ਵੀ ਘਰ ‘ਚ ਜੂਆ ਖੇਡਣ ਲਈ ਬੈਠਦੇ ਹਨ, ਉਸ ਘਰ ਦੇ ਮਾਲਕ ਨੂੰ ਵੀ ਵੱਡੀ ਰਕਮ ਦੇ ਦਿੰਦੇ ਹਨ। ਜਦੋਂ ਜੂਆ ਖੇਡਦੇ ਸਮੇਂ ਪੈਸੇ ਖਤਮ ਹੋ ਜਾਂਦੇ ਹਨ ਤਾਂ ਉਥੇ ਹੀ ਜੂਆ ਫ਼ਾਇਨੈਂਸ ਕਰਨ ਵਾਲੇ ਲੋਕ ਮੌਜੂਦ ਹੁੰਦੇ ਹਨ ਜੋ ਇਨ੍ਹਾਂ ਨੂੰ ਵੱਡੀ ਰਕਮ ‘ਤੇ ਕਰਜ਼ਾ ਦੇ ਦਿੰਦੇ ਹਨ। ਇਹ ਕਰਜ਼ਾ ਅਕਸਰ ਵਾਪਸ ਨਹੀਂ ਕੀਤਾ ਜਾਂਦਾ, ਫਿਰ ਆਪਸੀ ਝਗੜਾ ਹੋ ਜਾਂਦਾ ਹੈ ਅਤੇ ਮਾਮਲਾ ਪੁਰਾਣੀ ਰੰਜਿਸ਼ ਬਣ ਜਾਂਦਾ ਹੈ। ਇਹ ਲੋਕ ਲੜਾਈ-ਝਗੜੇ ਕਰਦੇ ਹਨ ਤੇ ਫਿਰ ਪੁਲੀਸ ਕੋਲ ਝੂਠੀ ਸ਼ਿਕਾਇਤ ਕਰਕੇ ਮਾਮਲੇ ਨੂੰ ਨਵਾਂ ਰੂਪ ਦੇ ਦਿੰਦੇ ਹਨ।
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਜਦੋਂ ਇਹ ਜੂਆਰੀ ਘਰਾਂ ਵਿੱਚ ਬੈਠ ਕੇ ਜੂਆ ਖੇਡਦੇ ਹਨ ਤਾਂ ਪੁਲੀਸ ਦੇ ਡਰ ਕਰਕੇ ਆਸ-ਪਾਸ ਦੀਆਂ ਗਲੀਆਂ ਤੇ ਚੌਰਾਹਿਆਂ ‘ਤੇ ਆਪਣੇ ਖ਼ਬਰੀ ਬੈਠਾ ਦਿੰਦੇ ਹਨ ਤਾਂ ਜੋ ਪੁਲੀਸ ਦੇ ਆਉਣ ਤੋਂ ਪਹਿਲਾਂ ਖ਼ਬਰ ਪਹੁੰਚ ਸਕੇ ਅਤੇ ਇਹ ਥਾਂ ਤੋਂ ਰਫੂਚੱਕਰ ਹੋ ਜਾਣ।ਇਸ ਵੇਲੇ ਸ਼ਹਿਰ ਵਿਚ ਬਹੁਤ ਵੱਡਾ ਜੁਆ ਚੱਲ ਰਿਹਾ ਹੈ ਲੇਕਿਨ ਇਹ ਜੁਆਰੀ ਪੁਲਿਸ ਦੀ ਪੱਕੜ ਤੋਂ ਕੋਸੋ ਦੂਰ ਹਨ ਹੁੰਣ ਤੇ ਅਸੀਂ ਆਪਣੇ ਸੁਤਰਾ ਦੀ ਜਾਣਕਾਰੀ ਵਜੋਂ ਪੁਲਿਸ ਨੂੰ ਇਸ਼ਾਰਾ ਭੀ ਦੇ ਰਹੇ ਹਾਂ ਅਤੇ ਓਹਨਾ ਮੋਹਲੀਆਂ ਦੇ ਭੀ ਨਾਂਮ ਦੱਸ ਰਹੇ ਆ ਜਿਥੇ ਮੋਟਾ ਜੁਆ ਚਲਦਾ ਹੈ ਪਰ ਹੁਣ ਦੇਖਣਾ ਹੋਵੇਗਾਂ ਕਿ ਪੁਲਿਸ ਹੁੰਣ ਕਿੰਨੀ ਜਲਦੀ ਇਹਨਾਂ ਜੁਆਰੀਆ ਨੂੰ ਫੜਨ ਵਿੱਚ ਕਾਮਯਾਬ ਹੁੰਦੀ ਹੈ।

ਇਸ ਸਬੰਧੀ ਜਦੋ ਡੀਐਸਪੀ ਕਪੂਰਥਲਾ ਦੀਪ ਕਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾਂ ਕਿ ਇਹ ਮਾਮਲਾ ਧਿਆਨ ਵਿਚ ਹੈ ਅਤੇ ਜਲਦ ਛਾਪੇਮਾਰੀ ਕਰ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਡੀਐਸ.ਪੀ ਨੇ ਕਿਹਾ ਕਿ ਗੈਰਕਾਨੂੰਨੀ ਕਰਨ ਵਾਲੇ ਕਿਸੇ ਨੂੰ ਭੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।