ਕੰਨੜ ਅਦਾਕਾਰਾ ਰਾਨਿਆ ਰਾਓ ਨੂੰ 102 ਕਰੋੜ ਦਾ ਜੁਰਮਾਨਾ

0
Screenshot 2025-09-02 222611

ਬੈਂਗਲੁਰੂ, 3 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਸੋਨੇ ਦੀ ਤਸਕਰੀ ਦੇ ਇਕ ਮਾਮਲੇ ’ਚ ਕੰਨੜ ਫਿਲਮ ਅਦਾਕਾਰਾ ਰਾਨਿਆ ਰਾਓ ਉਤੇ 102 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀ.ਆਰ.ਆਈ. ਨੇ ਹੋਟਲ ਮਾਲਕ ਤਰੁਣ ਕੋਂਡਾਰਾਜੂ ’ਤੇ 63 ਕਰੋੜ ਰੁਪਏ ਅਤੇ ਜਿਊਲਰ ਸਾਹਿਲ ਸਕਰੀਆ ਜੈਨ ਅਤੇ ਭਰਤ ਕੁਮਾਰ ਜੈਨ’ਤੇ 56-56 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।  ਮੰਗਲਵਾਰ ਨੂੰ ਡੀ.ਆਰ.ਆਈ. ਦੇ ਅਧਿਕਾਰੀ ਬੈਂਗਲੁਰੂ ਕੇਂਦਰੀ ਜੇਲ ਪਹੁੰਚੇ ਅਤੇ ਉਨ੍ਹਾਂ ਸਾਰਿਆਂ ਨੂੰ 250 ਪੰਨਿਆਂ ਦਾ ਨੋਟਿਸ ਅਤੇ 2500 ਪੰਨਿਆਂ ਦਾ ਨੋਟਿਸ ਦਿਤਾ। ਉਨ੍ਹਾਂ ਕਿਹਾ, ‘‘ਸਹਾਇਕ ਦਸਤਾਵੇਜ਼ਾਂ ਦੇ ਨਾਲ ਵਿਸਥਾਰਤ ਨੋਟਿਸ ਤਿਆਰ ਕਰਨਾ ਬਹੁਤ ਮੁਸ਼ਕਲ ਕੰਮ ਸੀ। ਅੱਜ ਅਸੀਂ ਮੁਲਜ਼ਮਾਂ ਨੂੰ 11,000 ਪੰਨਿਆਂ ਦੇ ਦਸਤਾਵੇਜ਼ ਸੌਂਪੇ।’’ ਡੀ.ਆਰ.ਆਈ. ਦੇ ਸੂਤਰਾਂ ਅਨੁਸਾਰ, ਅਦਾਕਾਰਾ ਨੂੰ 3 ਮਾਰਚ ਨੂੰ ਦੁਬਈ ਤੋਂ ਆਉਣ ਉਤੇ ਬੈਂਗਲੁਰੂ ਦੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ਉਤੇ 14.8 ਕਿਲੋਗ੍ਰਾਮ ਸੋਨੇ ਨਾਲ ਫੜਿਆ ਗਿਆ ਸੀ। ਰਾਓ ਪੁਲਿਸ ਡਾਇਰੈਕਟਰ ਜਨਰਲ ਰੈਂਕ ਦੇ ਅਧਿਕਾਰੀ ਕੇ. ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਅਦਾਕਾਰਾ ਨੂੰ ਇਸ ਸਾਲ ਜੁਲਾਈ ਵਿਚ ਸੋਨੇ ਦੀ ਤਸਕਰੀ ਦੇ ਮਾਮਲੇ ਵਿਚ ਸਖਤ ਵਿਦੇਸ਼ੀ ਮੁਦਰਾ ਸੰਭਾਲ ਅਤੇ ਤਸਕਰੀ ਗਤੀਵਿਧੀਆਂ ਰੋਕੂ ਕਾਨੂੰਨ (ਕੋਫੇਪੋਸਾ) ਦੇ ਤਹਿਤ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਡੀ.ਆਰ.ਆਈ. ਦੇ ਸੂਤਰਾਂ ਨੇ ਦਸਿਆ ਕਿ ਕੋਫੇਪੋਸਾ ਨਾਲ ਜੁੜਿਆ ਮਾਮਲਾ ਮੰਗਲਵਾਰ ਨੂੰ ਹਾਈ ਕੋਰਟ ਦੇ ਸਾਹਮਣੇ ਆਇਆ, ਜਿਸ ਨੇ ਇਸ ਨੂੰ 11 ਸਤੰਬਰ ਲਈ ਮੁਲਤਵੀ ਕਰ ਦਿਤਾ।

Leave a Reply

Your email address will not be published. Required fields are marked *