ਪੱਤਰਕਾਰ ਜੰਗ ਬਹਾਦਰ ਸਿੰਘ ਦੀ ਅੰਤਿਮ ਅਰਦਾਸ 18 ਨੂੰ


ਗੁਰਦੁਆਰਾ ਬਾਬਾ ਭੂਰਾ ਵਿਖੇ ਭੋਗ ਉਪਰੰਤ ਹੋਵੇਗੀ ਅਰਦਾਸ
ਜੰਡਿਆਲਾ ਗੁਰੂ, 17 ਨਵੰਬਰ (ਕੰਵਲਜੀਤ ਸਿੰਘ ਲਾਡੀ) :
ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ ਜਿਲੇ ਦੇ ਅੱਡਾ ਦੋਬੁਰਜੀ ਦੇ ਮੁੱਖ ਪ੍ਰਧਾਨ ਸ੍ਰ ਕੁਲਵਿੰਦਰ ਸਿੰਘ ਜੀ ਬੱਲੂ ਜਿੰਨਾ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਸੀ ਜਦੋਂ ਉਹਨਾਂ ਦੇ ਸਤਿਕਾਰਯੋਗ ਛੋਟੇ ਭਰਾ ਜੰਗ ਬਹਾਦਰ ਸਿੰਘ ਅਚਾਨਕ ਹਮੇਸ਼ਾ ਹਮੇਸ਼ਾ ਲਈ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਜ਼ਿਕਰਯੋਗ ਹੈ ਕਿ ਸਵਰਗਵਾਸੀ ਜੰਗ ਬਹਾਦਰ ਸਿੰਘ ਜੋਂ ਕਿ ਜਗ ਬਾਣੀ ਨਿਊਜ਼ ਪੇਪਰ ਵਿੱਚ ਆਪਣੀ ਪੱਤਰਕਾਰਤਾ ਕਲਮ ਰਾਹੀਂ ਜਨਤਾ ਪੱਖੀ ਹੱਕ ਦਵਾਉਣ ਲਈ ਸੇਵਾ ਵੀ ਨਿਭਾ ਚੁੱਕੇ ਸਨ) ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗ੍ਰਹਿ ਪਿੰਡ ਝੀਤੇ ਕਲਾ ਵਿਖੇ 18-11-2025 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਭੂਰਾ ਵਿਖੇ ਠੀਕ 12 ਵਜੇ ਅੰਤਿਮ ਅਰਦਾਸ ਉਪਰੰਤ ਪਾਏ ਜਾਣਗੇ। ਆਪ ਸਭ ਨੇ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।
