ਪੱਤਰਕਾਰ ‘ਤੇ ਹਮਲਾ, ਚਾਲਕ ਨੇ ਮਾਰਨ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਗੱਡੀ ਘੇਰੀ


ਕੋਹਾੜਾ ਸਾਹਨੇਵਾਲ, 12 ਨਵੰਬਰ ( ਸੁਖਦੇਵ ਸਿੰਘ ) : ਨੰਦਪੁਰ ਵੱਡੇ ਪੁੱਲ ਨਜ਼ਦੀਕ ਇੱਕ ਗੰਭੀਰ ਘਟਨਾ ਵਾਪਰੀ, ਜਿੱਥੇ ਇੱਕ ਚਾਲਕ ਨੇ ਪੱਤਰਕਾਰ ਸੋਨੂੰ ਭਾਟੀਆ ਨੂੰ ਕੱਟ ਮਾਰਕੇ ਮਾਰਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਗੱਡੀ ਨੂੰ ਘੇਰ ਲਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇਹ ਸਾਜ਼ਿਸ਼ ਡੀ ਐਮ ਨਿਊਜ਼ ਦੇ ਪੱਤਰਕਾਰ ਤਰੁਨ ਅਨੰਦ ਅਤੇ Apna India Channel ਦੇ ਪੱਤਰਕਾਰ ਗੁਰਦੀਪ ਸਿੰਘ ਦੀ ਸਹਾਇਤਾ ਨਾਲ ਰਚੀ। ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਿਨ੍ਹਾਂ ਦੇ ਦਬਾਅ ਹੇਠ ਹਮਲਾਵਰਾਂ ਨੇ ਮਾਫ਼ੀ ਮੰਗੀ ਅਤੇ ਉਥੋਂ ਭੱਜਣ ਵਿੱਚ ਸਫਲ ਹੋ ਗਏ। ਪੱਤਰਕਾਰ ਸੋਨੂੰ ਭਾਟੀਆ ਵੱਲੋਂ ਤਰੁਨ ਅਨੰਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਹਮਲੇ ਵਿੱਚ ਕਾਰਤਿਕ ਭਾਟੀਆ ਪੁਤਰ ਰਕੇਸ਼ ਭਾਟੀਆ ਅਤੇ ਅੰਜੂ ਬਾਲਾ ਭਾਟੀਆ ਪੁਤਰੀ ਸਰਦਾਰੀ ਲਾਲ ਭਾਟੀਆ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਇਹ ਮਾਮਲਾ ਪੱਤਰਕਾਰਾਂ ‘ਤੇ ਵੱਧ ਰਹੇ ਹਮਲਿਆਂ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰ ਰਿਹਾ ਹੈ। ਮੌਕੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
