ਕੈਨੇਡਾ ਆਰਮੀ ‘ਚ ਭਰਤੀ ਹੋਈ ਫ਼ਿਰੋਜ਼ਪੁਰ ਦੀ ਜਸਵਿੰਦਰ ਕੌਰ


ਮੱਲਾਂਵਾਲਾ, 19 ਜੂਨ (ਨਿਊਜ਼ ਟਾਊਨ ਨੈਟਵਰਕ) : ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਤਹਿਸੀਲ ਮੱਲਾਂਵਾਲਾ ਖ਼ਾਸ ਅਧੀਨ ਆਉਂਦੇ ਪਿੰਡ ਆਸਿਫ ਵਾਲਾ ਦੀ ਜਸਵਿੰਦਰ ਕੌਰ ਦੀ ਕੈਨੇਡਾ ਆਰਮੀ ’ਚ ਭਰਤੀ ਹੋ ਕੇ ਇਲਾਕੇ ਅਤੇ ਸੂਬੇ ਦਾ ਦੁਨੀਆ ਭਰ ‘ਚ ਨਾਂ ਰੌਸ਼ਨ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਮਾਰਚ 2020 ਵਿਚ ਉਨਾਂ ਦੀ ਧੀ ਜਸਵਿੰਦਰ ਕੌਰ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜਿਥੇ ਪੜ੍ਹਾਈ ਕੀਤੀ ਅਤੇ ਅਪ੍ਰੈਲ 2024 ਵਿਚ ਕੈਨੇਡਾ ਦੀ ਪੱਕੀ ਨਾਗਰਿਕ ਬਣੀ। ਹੁਣ 2025 ਵਿਚ ਉਸ ਦੀ ਕੈਨੇਡਾ ਆਰਮੀ ਵਿਚ ਚੋਣ ਹੋਈ ਹੈ। ਧੀ ਦੀ ਇਸ ਪ੍ਰਾਪਤੀ ਮਗਰੋਂ ਪੂਰੇ ਪਰਿਵਾਰ ਅਤੇ ਇਲਾਕਿਆਂ ਵਾਸੀਆਂ ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।