ਜੱਸੀ ਖੰਗੂੜਾ ਨੇ ਪਿੰਡ ਝੱਲ ਵਿਖੇ NRI ਦੇ ਸਹਿਯੋਗ ਨਾਲ ਵੰਡੇ ਕੰਬਲ


ਅਹਿਮਦਗੜ੍ਹ, 12 ਨਵੰਬਰ (ਤੇਜਿੰਦਰ ਬਿੰਜੀ) : ਪਿੰਡ ਝੱਲ (ਮਾਲੇਰਕੋਟਲਾ) ਹਲਕਾ ਅਮਰਗੜ੍ਹ ਵਿਖੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਆਪਣੇ ਐਨ.ਆਰ.ਆਈ. ਦੋਸਤ ਮੇਜਰ ਸਿੰਘ ਦਿਓਲ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਬੀਬੀਆਂ ਨੂੰ ਬਦਲਦੇ ਮੌਸਮ ਨੂੰ ਦੇਖਦੇ ਹੋਏ ਸ਼ਾਲ ਅਤੇ ਗਰਮ ਕੰਬਲ ਵੰਡੇ । ਇਸ ਸਮੇਂ ਜੱਸੀ ਖੰਗੂੜਾ ਨੇ ਕਿਹਾ ਕਿ ਦਿਓਲ ਸਾਹਿਬ ਦੀ ਮਦਦ ਨਾਲ ਅਸੀ ਹੋਰਾਂ ਵੀ ਪਿੰਡਾਂ ਵਿੱਚ ਜਾ ਕੇ ਇਹ ਸੇਵਾ ਨਰੰਤਰ ਜਾਰੀ ਰੱਖਾਂਗੇ । ਇਸ ਮੌਕੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਅਤੇ ਅਮਰੀਕਾ ਤੋਂ ਆਏ ਸਮਾਜ ਸੇਵੀ ਮੇਜਰ ਸਿੰਘ ਦਿਓਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ । ਇਸ ਮੌਕੇ ਕਾਂਗਰਸੀ ਆਗੂ ਡਾ: ਬਲਵਿੰਦਰ ਸਿੰਘ, ਸਤਨਾਮ ਸਿੰਘ, ਲਛਮਣ ਸਿੰਘ, ਲੰਬੜਦਾਰ ਨਵਤੇਜ ਸਿੰਘ, ਜੀਵਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
