ਜੰਮੂ-ਕਸ਼ਮੀਰ : ਬਸੰਤਗੜ੍ਹ ‘ਚ ਭਾਰਤੀ ਫ਼ੌਜ ਵਲੋਂ ਇਕ ਅੱਤਵਾਦੀ ਢੇਰ


ਉਧਮਪੁਰ, 26 ਜੂਨ (ਨਿਊਜ਼ ਟਾਊਨ ਨੈਟਵਰਕ) : ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਵਿਚ ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਚੱਲ ਰਹੇ ਸਾਂਝੇ ਆਪ੍ਰੇਸ਼ਨ ਵਿਚ ਹੁਣ ਤੱਕ ਜੈਸ਼-ਏ-ਮੁਹੰਮਦ ਦਾ ਇਕ ਅੱਤਵਾਦੀ ਨੂੰ ਢੇਰ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਹੋਰਨਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ ਪਿਛਲੇ ਇਕ ਸਾਲ ਤੋਂ ਇਨ੍ਹਾਂ ਚਾਰਾਂ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ੌਜ ਅਤੇ ਪੁਲਿਸ ਦੀ ਇਕ ਸਾਂਝੀ ਖੋਜ ਟੀਮ ਨੇ ਵੀਰਵਾਰ ਸਵੇਰੇ ਬਸੰਤਗੜ੍ਹ ਦੇ ਦੂਰ-ਦੁਰਾਡੇ ਬਿਹਾਲੀ ਖੇਤਰ ਵਿਚ ਇਕ ਸਹੀ ਜਾਣਕਾਰੀ ਦੇ ਆਧਾਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਕਿ ਅਚਾਨਕ ਉਸੇ ਸਮੇਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਇਲਾਕੇ ਵਿਚ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ ਤੇ ਖਰਾਬ ਮੌਸਮ ਦੇ ਬਾਵਜੂਦ ਇਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜੰਮੂ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਭੀਮ ਸੇਨ ਟੂਟੀ ਨੇ ਕਿਹਾ, “ਅੱਤਵਾਦੀਆਂ ਬਾਰੇ ਅੱਜ ਸਵੇਰੇ 8:30 ਵਜੇ ਸੂਚਨਾ ਮਿਲੀ ਸੀ। ਅਸੀਂ ਪਿਛਲੇ ਇਕ ਸਾਲ ਤੋਂ ਇਨ੍ਹਾਂ ਦੀ ਭਾਲ ਕਰ ਰਹੇ ਸੀ। ਧੁੰਦ ਦੇ ਬਾਵਜੂਦ ਖੋਜ ਮੁਹਿੰਮ ਜਾਰੀ ਹੈ ਤੇ ਅਸਲ ਸਥਿਤੀ ਮੌਸਮ ਵਿਚ ਸੁਧਾਰ ਤੋਂ ਬਾਅਦ ਹੀ ਪਤਾ ਲਗੇਗੀ। ਫ਼ੌਜ ਦਾ ਆਪ੍ਰੇਸ਼ਨ ਜਾਰੀ ਹਨ।
