ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਬਿਆਨ, ਮੈਂ ਪੰਜਾਬ ਨੂੰ ਕਿਉਂ ਦਵਾਂ ਪਾਣੀ?


ਸ੍ਰੀਨਗਰ, 20 ਜੂਨ (ਨਿਊਜ਼ ਟਾਊਨ ਨੈਟਵਰਕ) : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਚ ਸਿੰਧੂ ਪ੍ਰਣਾਲੀ ਦੇ ਤਿੰਨ ਪੱਛਮੀ ਦਰਿਆਵਾਂ ਤੋਂ ਵਾਧੂ ਪਾਣੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲ ਭੇਜਣ ਲਈ ਪ੍ਰਸਤਾਵਿਤ 113 ਕਿਲੋਮੀਟਰ ਲੰਬੀ ਨਹਿਰ ’ਤੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇਸ ਦੀ ਕਦੇ ਵੀ ਇਜਾਜ਼ਤ ਨਹੀਂ ਦੇਵਾਂਗਾ। ਪਹਿਲਾਂ ਆਪਣੇ ਪਾਣੀ ਦੀ ਵਰਤੋਂ ਅਸੀਂ ਆਪ ਕਰੀਏ… ਜੰਮੂ ਵਿਚ ਸੋਕੇ ਵਰਗੀ ਸਥਿਤੀ ਹੈ। ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ? ਸਿੰਧੂ ਜਲ ਸੰਧੀ ਤਹਿਤ ਪੰਜਾਬ ਕੋਲ ਪਹਿਲਾਂ ਹੀ ਪਾਣੀ ਸੀ। ਕੀ ਉਨ੍ਹਾਂ ਨੇ ਸਾਨੂੰ ਲੋੜ ਪੈਣ ’ਤੇ ਪਾਣੀ ਦਿੱਤਾ?
