
ਤਹਿਰਾਨ, 24 ਜੂਨ : ਇਜ਼ਰਾਈਲ ਨੇ ਇਕ ਹੋਰ ਇਰਾਨੀ ਪ੍ਰਮਾਣੂ ਵਿਗਿਆਨੀ ਨੂੰ ਮਾਰ ਦਿਤਾ ਹੈ। ਇਰਾਨ ਦੇ ਸਰਕਾਰੀ ਟੀ.ਵੀ. ਚੈਨਲ ਨੇ ਰਿਪੋਰਟ ਦਿਤੀ ਹੈ ਕਿ ਬੀਤੀ ਰਾਤ ਇਜ਼ਰਾਈਲੀ ਹਮਲੇ ਵਿਚ ਇਰਾਨੀ ਪ੍ਰਮਾਣੂ ਵਿਗਿਆਨੀ ਮੁਹੰਮਦ ਰਜ਼ਾ ਸਾਦੀਗੀ ਦੀ ਮੌਤ ਹੋ ਗਈ ਹੈ। ਇਜ਼ਰਾਈਲ ਹੁਣ ਤੱਕ 18 ਇਰਾਨੀ ਪ੍ਰਮਾਣੂ ਵਿਗਿਆਨੀਆਂ ਨੂੰ ਮਾਰ ਚੁੱਕਾ ਹੈ।