ਇਰਾਨ ਨੇ ਜੰਗਬੰਦੀ ਦਾ ਕੀਤਾ ਐਲਾਨ


(ਨਿਊਜ਼ ਟਾਊਨ ਨੈਟਵਰਕ)
ਤਹਿਰਾਨ, 24 ਜੂਨ : ਇਰਾਨੀ ਸਰਕਾਰੀ ਟੈਲੀਵਿਜ਼ਨ ਚੈਨਲ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਰਾਨ ਨੇ ਜੰਗਬੰਦੀ ਦਾ ਐਲਾਨ ਕਰ ਦਿਤਾ ਹੈ। ਇਰਾਨ ਨੇ ਕਿਹਾ ਕਿ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਤੋਂ ਤੁਰੰਤ ਬਾਅਦ ਜੰਗਬੰਦੀ ਲਾਗੂ ਹੋ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲੀ ਰੱਖਿਆ ਪ੍ਰਣਾਲੀ ਨੇ ਰਸਤੇ ਵਿਚ ਰੋਕ ਦਿਤਾ ਸੀ, ਪਰ ਇਕ ਮਿਜ਼ਾਈਲ ਬੇਰਸ਼ੇਬਾ ਵਿਚ ਇਕ ਇਮਾਰਤ ’ਤੇ ਡਿੱਗੀ, ਜਿਸ ਵਿਚ ਘਟੋ-ਘੱਟ 4 ਲੋਕ ਮਾਰੇ ਗਏ। ਹਾਲਾਂਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸਥਿਤੀ ਅਜੇ ਵੀ ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਖੇਤਰ ਵਿਚ ਚੌਕਸੀ ਰੱਖੀ ਜਾ ਰਹੀ ਹੈ।