ਇਨਵੈਸਟ ਪੰਜਾਬ ਦੇ ਬੰਗਲੁਰੂ ਆਊਟਰੀਚ ‘ਚ ਵੱਡੀ ਗਿਣਤੀ ‘ਚ ਪਹੁੰਚੇ ਨਿਵੇਸ਼ਕ : ਸੰਜੀਵ ਅਰੋੜਾ

0
Screenshot 2025-10-16 123713

(ਦੁਰਗੇਸ਼ ਗਾਜਰੀ)
ਚੰਡੀਗੜ੍ਹ/ਬੰਗਲੁਰੂ, 15 ਅਕਤੂਬਰ : ਇਨਵੈਸਟ ਪੰਜਾਬ ਵਲੋਂ ਬੰਗਲੁਰੂ ਵਿਖੇ ‘ਇਨਵੈਸਟ ਪੰਜਾਬ ਤਹਿਤ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਵਿਸ਼ੇ ‘ਤੇ ਕਰਵਾਈ ਗਈ ਦੋ-ਰੋਜ਼ਾ ਮਿਲਣੀ ਦੀ ਮੇਜ਼ਬਾਨੀ ਕੀਤੀ ਗਈ। ਇਸ ਮਿਲਣੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੀ ਟੀਮ ਨੂੰ ਉਦਯੋਗ ਜਗਤ ਦੇ ਪ੍ਰਮੁੱਖ ਆਗੂਆਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ। ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਪ੍ਰਮੁੱਖ ਉਦਯੋਗਪਤੀਆਂ ਨਾਲ ਉਨ੍ਹਾਂ ਦੀਆਂ ਨਿਵੇਸ਼ ਤਰਜੀਹਾਂ ਨੂੰ ਜਾਣਨ ਲਈ ਵਨ-ਟੂ-ਵਨ ਅਤੇ ਗਰੁੱਪ ਚਰਚਾਵਾਂ ਕੀਤੀਆਂ ਅਤੇ ਉਨ੍ਹਾਂ ਅੱਗੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਪ੍ਰਗਤੀਸ਼ੀਲ ਨੀਤੀਆਂ ਅਤੇ ਪ੍ਰੋਤਸਾਹਨ ਦਾ ਖਾਕਾ ਪੇਸ਼ ਕੀਤਾ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਇਨ੍ਹਾਂ ਉਦਯੋਗਿਕ ਆਗੂਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਰਸਮੀ ਸੱਦਾ ਦਿੱਤਾ, ਜਿਸ ਵਿੱਚ ਉਦਯੋਗਿਕ ਗਤੀਸ਼ੀਲਤਾ, ਰੁਜ਼ਗਾਰ ਉਤਪਤੀ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਪ੍ਰੋਜੈਕਟ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸੁਚਾਰੂ ਸੁਵਿਧਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡਾਂ ਬਾਰੇ ਜਾਣਕਾਰੀ ਦਿੱਤੀ। ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਵੈਸਟ ਪੰਜਾਬ ਦੇ ਰੋਡ ਸ਼ੋਅ ਦੌਰਾਨ, ਟੀਮ ਨੇ ਹੀਰੋ ਗਰੁੱਪ, ਅੰਬਰ ਇੰਟਰਪ੍ਰਾਈਜ਼, ਆਈਟੀਸੀ, ਵਰੁਣ ਬੇਵਰੇਜ ਤੋਂ ਜੈਪੁਰੀਆਜ਼, ਇੰਟਲ, ਐਚਏਐਲ, ਅਰਜਸ ਸਟੀਲ, ਮੇਦਾਂਤਾ ਹਸਪਤਾਲ, ਰਾਇਲ ਆਰਚਿਡ, ਸੋਨਾਟਾ ਸਾਫਟਵੇਅਰ, ਓ.ਐਲ.ਏ, ਆਈਡੀਆਫੋਰਜ, ਤਾਜ ਹੋਟਲਜ਼ ਲਈ ਆਈ.ਐਚ.ਸੀ.ਐਲ., ਰਾਲਸਨ, ਜੇਨਪੈਕਟ, ਮਿੰਡਾ ਗਰੁੱਪ, ਜੀਐਮਆਰ, ਨਿਊ ਹਾਲੈਂਡ, ਏਆਈਪੀਐਲ, ਦਾਵਤ ਰਾਈਸ ਗਰੁੱਪ, ਏਸੀਕੇਐਮਈ ਸੋਲਰ, ਇਨਫੋ ਐੱਜ ਸਮੇਤ ਚੋਟੀ ਦੇ ਕਾਰਪੋਰੇਟਾਂ ਨਾਲ ਭਵਿੱਖੀ ਨਿਵੇਸ਼ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਪਹਿਲਾਂ ਹੀ ਵਧ-ਫੁੱਲ ਰਹੇ ਅਤੇ ਫੈਲ ਰਹੇ ਬ੍ਰਾਂਡਾਂ/ਕਾਰਪੋਰੇਟਾਂ- ਜਿਵੇਂ ਨੈਸਲੇ, ਫਰੂਡੇਨਬਰਗ, ਡੈਨਨ, ਟਾਟਾ ਸਟੀਲਜ਼, ਸਨਾਤਨ ਟੈਕਸਟਾਈਲਜ਼, ਆਈਟੀਸੀ, ਹਿੰਦੁਸਤਾਨ ਲੀਵਰਜ਼, ਪੈਪਸੀਕੋ, ਵਰਬੀਓ, ਇਨਫੋਸਿਸ, ਮਹਿੰਦਰਾ, ਸੈਮੀਕੰਡਕਟਰਾਂ ਲਈ ਸੀਡੀਆਈਐਲ ਬਾਰੇ ਵੀ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਹੀਰੋ, ਮੋਂਟੇ ਕਾਰਲੋ, ਕ੍ਰੀਮਿਕਾ, ਟ੍ਰਾਈਡੈਂਟ, ਸੋਨਾਲੀਕਾ ਟਰੈਕਟਰ, ਨਿਵੀਆ ਸਪੋਰਟਸ ਵਰਗੇ ਘਰੇਲੂ ਪੰਜਾਬੀ ਬ੍ਰਾਂਡ ,ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਨੇ ਰਾਸ਼ਟਰ ਨਿਰਮਾਣ ਵਿੱਚ ਨਿਰੰਤਰ ਯੋਗਦਾਨ ਪਾਇਆ ਹੈ। ਆਸਾਨ ਪਹੁੰਚ, ਆਧੁਨਿਕ ਬੁਨਿਆਦੀ ਢਾਂਚੇ ਅਤੇ ਕਿਫ਼ਾਇਤੀ ਦਰਾਂ `ਤੇ ਹੁਨਰਮੰਦ ਸਟਾਫ਼ ਦੀ ਉਪਲਬਧਤਾ ਦੇ ਨਾਲ ਮੋਹਾਲੀ ਆਈ.ਟੀ. ਸੈਮੀਕੰਡਕਟਰਜ਼ ਅਤੇ ਡੇਟਾ ਸੈਂਟਰਾਂ ਵਿੱਚ ਉੱਚ-ਤਕਨੀਕੀ ਨਿਵੇਸ਼ਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਿਆ ਹੈ। ਇਨਫੋਸਿਸ ਦੀ ਵਧ ਰਹੀ ਮੌਜੂਦਗੀ ਸਦਕਾ ਇਹ ਖੇਤਰ ਕੁਸ਼ਲ ਵਿਕਾਸ ਦੇ ਮੌਕੇ ਤਲਾ਼ਸਦੀਆਂ ਪ੍ਰਮੁੱਖ ਕੰਪਨੀਆਂ ਨੂੰ ਆਕਰਸਿ਼ਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਜ਼ਬੂਤ ਅਕਾਦਮਿਕ ਵਾਤਾਵਰਨ – ਜਿਸ ਵਿੱਚ ਆਈਆਈਟੀ ਰੋਪੜ, ਆਈਐਸਬੀ, ਆਈਆਈਐਸਈਆਰ, ਥਾਪਰ, ਸੀਡੀਆਈਐਲ ਅਤੇ ਹੋਰ ਸ਼ਾਮਲ ਹਨ -ਨਾਲ ਸਿਰਫ਼ ਨਵੀਨਤਾ ਨੂੰ ਹੁਲਾਰਾ ਦੇ ਰਿਹਾ ਹੈ ਸਗੋਂ ਉੱਨਤ ਉਦਯੋਗਾਂ ਲਈ ਰਾਹ ਪੱਧਰਾ ਕਰਕੇ ਸੂਬੇ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ।

Leave a Reply

Your email address will not be published. Required fields are marked *