ਏਜੰਸੀਆਂ ਰਾਹੀ ਧੀਆਂ-ਭੈਣਾਂ ਨੂੰ ਡਰਾਉਣਾ ਧਮਕਾਉਣਾ ਪੰਜਾਬ ਦਾ ਸਭਿਆਚਾਰ ਨਹੀਂ : ਢੀਂਡਸਾ


(ਧਰਮਵੀਰ ਸਿੰਘ)
ਟੱਲੇਵਾਲ, (ਸੰਗਰੂਰ), 25 ਜੂਨ : ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ‘ਤੇ ਅੱਜ ਸਵੇਰ ਰੇਡ ਪੈਣ ਬਾਰੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੀਐਮ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੇ ਆਪਸੀ ਰਾਜਨੀਤਕ ਮਤਭੇਦ ਹੋ ਸਕਦੇ ਹਨ ਪਰ ਏਜੰਸੀਆਂ ਰਾਹੀ ਧੀਆਂ-ਭੈਣਾਂ ਨੂੰ ਡਰਾਉਣਾ ਧਮਕਾਉਣਾ ਸਾਡੇ ਪੰਜਾਬ ਦਾ ਸਭਿਆਚਾਰ ਨਹੀਂ। ਪਰਮਿੰਦਰ ਸਿੰਘ ਢੀਂਡਸਾ ਅੱਜ ਸੰਗਰੂਰ ਦੇ ਟੱਲੇਵਾਲ ਵਿਚ ਸਾਬਕਾ ਸਰਪੰਚ ਮਹਿੰਦਰ ਸਿੰਘ ਚੁਹਾਣਕੇ ਦੇ ਰਾਜ ਪੈਲੇਸ ਵਿਖੇ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਲੋਂ ਮਜੀਠੀਆ ਦੇ ਘਰ ਦਿਤੀ ਜ਼ਬਰੀ ਦਬਸ਼ ਅਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨਾਲ ਅਧਿਕਾਰੀਆਂ ਵਲੋਂ ਬਹਿਸਣਾ ਮੰਦਭਾਗੀ ਗੱਲ ਹੈ ਕਿਉਂਕਿ ਸਾਡੇ ਪੰਜਾਬ ਦਾ ਸਭਿਆਚਾਰ ਧੀਆਂ-ਭੈਣਾਂ ਨੂੰ ਇੱਜ਼ਤ ਦੇਣਾ ਹੈ।