ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਸੰਭਾਲਿਆ ਥਾਣਾ ਮਮਦੋਟ ਦਾ ਚਾਰਜ, ਦਿਤੀ ਚੇਤਾਵਨੀ


ਮਮਦੋਟ 12 ਅਗਸਤ ( ਰਾਜੇਸ਼ ਧਵਨ ) – ਜਿਲ੍ਹਾ ਫਿਰੋਜ਼ਪੁਰ ਵਿੱਚ ਨਸ਼ਾ ਤਸਕਰਾਂ ਲਈ ਸਿੰਘਮ ਅਤੇ ਆਪਣੀ ਤਾਇਨਾਤੀ ਦੌਰਾਨ ਸਭ ਤੋਂ ਵੱਧ ਹੋਰੋਇਨ ਫੜਨ ਵਾਲੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਥਾਣਾ ਮਮਦੋਟ ਦਾ ਇੰਚਾਰਜ ਲਗਾਇਆ ਗਿਆ ਹੈ। ਆਪਣੀ ਤਾਇਨਾਤੀ ਤੋਂ ਬਾਦ ਥਾਣਾ ਮਮਦੋਟ ਅਧੀਨ ਆਉਦੇ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਨਵ ਨਿਯੁਕਤ ਥਾਣਾ ਮੁੱਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ । ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਭੁਪਿੰਦਰ ਸਿੰਘ ਦੇ ਆਦੇਸ਼ ਤੇ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਪੁਲਿਸ ਥਾਣਾ ਮਮਦੋਟ ਵਿਖੇ ਆਉਣ ਵਾਲੇ ਹਰੇਕ ਵਿਅਕਤੀ ਦਾ ਮਾਣ ਸਤਿਕਾਰ ਕੀਤਾ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਅਤੇ ਸੱਚੀ ਜਾਣਕਾਰੀ ਪੁਲਿਸ ਨੂੰ ਦੇਣ ਤਾਂ ਜੋ ਹਰੇਕ ਵਿਅਕਤੀ ਨੂੰ ਇਨਸਾਫ ਮਿਲ ਸਕੇ । ਟਰੈਫਿਕ ਸਮੱਸਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾ ਦਾ ਸਮਾਨ ਸੜਕ ਅੱਗੇ ਨਾ ਲਗਾਉਣ ਤਾਂ ਜੋ ਸੜਕ ਤੇ ਆਉਣ ਜਾਣ ਸਮੇ ਟਰੈਫਿਕ ਦੀ ਸਮੱਸਿਆ ਤੋ ਬਚਿਆ ਜਾ ਸਕੇ । ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਤੁਹਾਡੀ ਆਮ ਜਨਤਾ ਦੀ ਸੇਵਾ ਵਿਚ ਹਾਜਰ ਹੈ , ਜੇਕਰ ਫਿਰ ਵੀ ਥਾਣੇ ਵਿਚ ਕੰਮ ਕਰਵਾਉਣ ਸਮੇ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਸਿੱਧੇ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ । ਇਸ ਮੌਕੇ ਤੇ ਉਹਨਾਂ ਨੇ ਖਾਸਕਰ ਇਲਾਕੇ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਲਤ ਅਨਸਰਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਗਲਤ ਧੰਦੇ ਛੱਡ ਦੇਣ ਨਹੀਂ ਤਾਂ ਜਲਦ ਹੀ ਉਹਨ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨੇ ਇਲਾਕੇ ਵਿੱਚ ਦੜਾ ਸੱਟਾ ਲਗਾਉਣ ਵਾਲੇ ਸਮਾਜ ਵਿਤੋਧੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਲਦ ਆਪਣਾ ਧੰਦਾ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਮੌਕੇ ਤੇ ਸਬ ਇੰਸਪੈਕਟਰ ਸੁਖਦੇਵ ਸਿੰਘ, ਸਹਾਇਕ ਥਾਣੇਦਾਰ ਜੋਰਾ ਸਿੰਘ, ,ਏ ਐਸ ਆਈ ਓਮ ਪ੍ਰਕਾਸ਼ , ਏ ਐਸ ਆਈ ਸੁਖਚੈਨ ਸਿੰਘ , ਬਲਵੰਤ ਸਿੰਘ ਅਤੇ ਮੁੱਖ ਮੁਨਸ਼ੀ ਕੁਲਵੀਰ ਸਿੰਘ ਵੀ ਮੌਜੂਦ ਸਨ।
