ਅਮਰੀਕਾ ’ਚ ਮੰਦਰ ‘ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ

0
mandir

ਵਾਸ਼ਿੰਗਟਨ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਵਿਚ ਫਿਰ ਤੋਂ ਇਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਟਾ ਦੇ ਸਪੇਨਿਸ਼ ਫੋਰਕ ਵਿਚ ਸਥਿਤ ਇਸਕੌਨ ਸ੍ਰੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਉਤੇ ਗੋਲੀਬਾਰੀ ਕੀਤੀ ਗਈ ਹੈ। ਰਾਤ ਸਮੇਂ ਮੰਦਰ ਕੈਂਪਸ ਵਿਚ 20 ਤੋਂ 30 ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਨਾਲ ਮੰਦਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਇਸਕੌਨ ਅਨੁਸਾਰ ਰਾਤ ਸਮੇਂ ਮੰਦਰ ਦੀ ਇਮਾਰਤ ਅਤੇ ਆਸ ਪਾਸ ਦੀ ਸੰਪਤੀ ਉਤੇ 20-30 ਗੋਲੀਆਂ ਚਲਾਈਆਂ ਗਈਆਂ, ਜਦਕਿ ਭਗਤ ਅਤੇ ਮਹਿਮਾਨ ਅੰਦਰ ਸਨ। ਇਸ ਘਟਨਾ ਵਿਚ ਹਜ਼ਾਰਾਂ ਡਾਲਰ ਦਾ ਨੁਕਸ਼ਾਨ ਹੋਇਆ ਹੈ, ਜਿਸ ਵਿਚ ਮੰਦਰ ਦੀ ਦੁਰਲਭ ਹੱਥ ਨਾਲ ਨਕਾਸ਼ੀਦਾਰ ਮੇਹਰਾਬ ਵੀ ਸ਼ਾਮਲ ਹਨ।

ਸੈਨ ਫ੍ਰਾਂਸਿਸਕੋ ਵਿਚ ਭਾਰਤ ਦੇ ਰਾਜਦੂਤ ਨੇ ਐਕਸ ਉਤੇ ਪੋਸਟ ਕੀਤਾ ਹੈ, ਉਨ੍ਹਾਂ ਕਿਹਾ ਕਿ ‘ਅਸੀਂ ਯੂਟਾ ਦੇ ਸਪੈਨਿਸ਼ ਫੋਰਕ ਵਿਚ ਇਸਕੌਨ ਸ੍ਰੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ ਹਾਲ ਹੀ ਹੋਈ ਗੋਲੀਬਾਰੀ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ। ਸਾਰੇ ਭਗਤਾਂ ਅਤੇ ਭਾਈਚਾਰੇ ਨੂੰ ਪੂਰਣ ਸਮਰਣ ਦਿਤਾ ਹੈ ਅਤੇ ਸਥਾਨਕ ਅਧਿਕਾਰੀਆਂ ਤੋਂ ਅਪਰਾਧੀਆਂ ਨੂੰ ਕਟਿਹਰੇ ਵਿਚ ਲਿਆਉਣ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *