‘ਮੇਰਾ ਹੋਟਲ ਸਾੜ ਦਿੱਤਾ ਗਿਆ, ਮੈਂ ਮਸਾਂ ਬਚੀ’, ਨੇਪਾਲ ਵਿੱਚ ਫਸੀ ਇਕ ਭਾਰਤੀ ਔਰਤ ਨੇ ਮਦਦ ਦੀ ਲਗਾਈ ਗੁਹਾਰ


ਨੇਪਾਲ, 10 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਨੇਪਾਲ ਵਿੱਚ ਚੱਲ ਰਹੇ ਜਨਰਲ ਜ਼ੈੱਡ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੋਖਰਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ, ਇੱਕ ਭਾਰਤੀ ਔਰਤ ਭਾਰਤ ਸਰਕਾਰ ਤੋਂ ਮਦਦ ਦੀ ਬੇਨਤੀ ਕਰਦੀ ਦਿਖਾਈ ਦੇ ਰਹੀ ਹੈ। ਉਪਾਸਨਾ ਗਿੱਲ ਨਾਮ ਦੀ ਇਸ ਔਰਤ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਉਸ ਹੋਟਲ ਨੂੰ ਅੱਗ ਲਗਾ ਦਿੱਤੀ ਜਿੱਥੇ ਉਹ ਰਹਿ ਰਹੀ ਸੀ। ਉਹ ਇੱਕ ਸਪਾ ਵਿੱਚ ਸੀ ਅਤੇ ਬਾਅਦ ਵਿੱਚ ਡੰਡਿਆਂ ਅਤੇ ਰਾਡਾਂ ਨਾਲ ਇੱਕ ਭੀੜ ਉਸ ਪਿੱਛੇ ਭੱਜੀ, ਉਸ ਨੇ ਮਸਾਂ ਆਪਣੀ ਜਾਨ ਬਚਾਈ।
ਔਰਤ ਨੇ ਅੱਗੇ ਕਿਹਾ ਕਿ ਉਹ ਨੇਪਾਲ ਵਿਚ ਵਾਲੀਬਾਲ ਲੀਗ ਦੀ ਮੇਜ਼ਬਾਨੀ ਕਰਨ ਆਈ ਸੀ। ਵੀਡੀਓ ਵਿੱਚ ਭਾਰਤੀ ਔਰਤ ਨੇ ਕਿਹਾ ਕਿ ਮੇਰਾ ਨਾਮ ਉਪਾਸਨਾ ਗਿੱਲ ਹੈ ਅਤੇ ਮੈਂ ਇਹ ਵੀਡੀਓ ਪ੍ਰਫੁੱਲ ਗਰਗ ਨੂੰ ਭੇਜ ਰਹੀ ਹਾਂ।
ਮੈਂ ਭਾਰਤੀ ਦੂਤਾਵਾਸ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਸਾਡੀ ਮਦਦ ਕਰੋ। ਜੋ ਵੀ ਸਾਡੀ ਮਦਦ ਕਰ ਸਕਦਾ ਹੈ, ਕਿਰਪਾ ਕਰਕੇ ਮਦਦ ਕਰੋ। ਮੈਂ ਪੋਖਰਾ, ਨੇਪਾਲ ਵਿੱਚ ਫਸੀ ਹੋਈ ਹਾਂ।” ਮੈਂ ਇੱਥੇ ਵਾਲੀਬਾਲ ਲੀਗ ਦੀ ਮੇਜ਼ਬਾਨੀ ਕਰਨ ਆਈ ਸੀ ਅਤੇ ਜਿਸ ਹੋਟਲ ਵਿੱਚ ਮੈਂ ਠਹਿਰੀ ਹੋਈ ਸੀ ਉਹ ਸੜ ਕੇ ਸੁਆਹ ਹੋ ਗਿਆ ਹੈ। ਮੇਰਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।