ਅਮਰੀਕਾ ਵਿੱਚ ਭਾਰਤੀ ਇੰਜੀਨੀਅਰ ਨੂੰ ਪੁਲਿਸ ਨੇ ਮਾਰੀ ਗੋਲੀ !

0
Screenshot 2025-09-19 130600

ਅਮਰੀਕਾ, 19 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਅਮਰੀਕਾ ਦੇ ਟੈਕਸਾਸ ਵਿਚ ਇਕ ਭਾਰਤੀ ਨੌਜਵਾਨ ਦਾ ਸਿਰ ਕਲਮ ਕਰਨ ਦਾ  ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਇੱਕ ਹੋਰ ਭਾਰਤੀ ਦਾ ਕਤਲ ਸਾਹਮਣੇ ਆਇਆ ਹੈ। ਕੈਲੀਫ਼ੋਰਨੀਆ ਦੇ ਸਾਂਤਾ ਕਲਾਰਾ ਵਿੱਚ ਇੱਕ 30 ਸਾਲਾ ਭਾਰਤੀ ਇੰਜੀਨੀਅਰ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੂੰ 3 ਸਤੰਬਰ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਹੰਮਦ ਨਿਜ਼ਾਮੁਦੀਨ ਨੇ ਆਪਣੇ ਰੂਮਮੇਟ ‘ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਨੇ ਉਸ ਨੂੰ ਰੋਕਣ ਲਈ ਉਸ ਦਾ ਪਿੱਛਾ ਕੀਤਾ ਅਤੇ ਗੋਲੀ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

ਇਸ ਦੌਰਾਨ, ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਵਸਨੀਕ ਮੁਹੰਮਦ ਦੇ ਪਿਤਾ ਮੁਹੰਮਦ ਹਸਨੂਦੀਨ ਨੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੱਤਰ ਲਿਖ ਕੇ ਜਵਾਬ ਅਤੇ ਨਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਆਪਣੇ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਉਣ ਦੀ ਅਪੀਲ ਵੀ ਕੀਤੀ ਹੈ। ਚਿੱਠੀ ਵਿੱਚ, ਉਸ ਨੇ ਲਿਖਿਆ ਕਿ ਉਸ ਦਾ ਪੁੱਤਰ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਦੇ ਸਾਂਤਾ ਕਲਾਰਾ ਵਿੱਚ ਰਹਿੰਦਾ ਸੀ, ਜਿਥੇ ਉਸ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। 

ਹਸਨੂਦੀਨ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਲਾਸ਼ ਸਾਂਤਾ ਕਲਾਰਾ ਦੇ ਇੱਕ ਹਸਪਤਾਲ ਵਿੱਚ ਰੱਖੀ ਗਈ ਹੈ। ਉਸ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਪੁੱਤਰ ਦੇ ਕਤਲ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰਨ ਅਤੇ ਉਨ੍ਹਾਂ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਉਣ, ਕਿਉਂਕਿ ਮੁਹੰਮਦ ਕਿਸੇ ‘ਤੇ ਹਮਲਾ ਨਹੀਂ ਕਰ ਸਕਦਾ ਸੀ; ਸਗੋਂ ਉਸ ਨਾਲ ਨਸਲੀ ਵਿਤਕਰਾ ਕੀਤਾ ਜਾ ਰਿਹਾ ਸੀ। ਜਿਸ ਕਾਰਨ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਦੀ ਆਪਣੇ ਰੂਮਮੇਟ ਨਾਲ ਲੜਾਈ ਹੋਈ ਸੀ ਅਤੇ ਪਰਿਵਾਰ ਨੇ ਉਸ ਨੂੰ ਕਮਰਾ ਬਦਲਣ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।

Leave a Reply

Your email address will not be published. Required fields are marked *