ਭਾਰਤੀ ਸਰਬ ਧਰਮ ਸੰਸਦ ਪੰਜਾਬ ਵਲੋਂ ਪੋ੍. ਭੁਪਿੰਦਰ ਸਿੰਘ ਚੀਮਾ ਦਾ ਸਨਮਾਨ


ਅਹਿਮਦਗੜ੍ਹ, 25 ਨਵੰਬਰ (ਤੇਜਿੰਦਰ ਬਿੰਜੀ)
ਲਾਗਲੇ ਪਿੰਡ ਨਾਨਕਪੁਰ ਜਗੇੜਾ ਜਿਲ੍ਹਾ ਲੁਧਿਆਣਾ ਵਿਖੇ ਪੋ੍ਰ: ਭੁਪਿੰਦਰ ਸਿੰਘ ਚੀਮਾ ਪ੍ਰਧਾਨ ਭਾਰਤੀਆ ਜਨਤਾ ਪਾਰਟੀ ਪੁਲਿਸ ਜਿਲ੍ਹਾ ਖੰਨਾ ਨੂੰ ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਭਾਰਤੀ ਸਰਬ ਧਰਮ ਸੰਸਦ ਪੰਜਾਬ ਨੇ ਭਾਰਤੀ ਸਰਬ ਧਰਮ ਸੰਸਦ ਪੁਰਸਕਾਰ ਨਾਲ ਸਨਮਾਨਿਤ ਕੀਤਾ । ਇਸ ਸਮੇਂ ਸੰਤ ਜਗੇੜਾ ਨੇ ਕਿਹਾ ਕਿ ਇਨ੍ਹਾਂ ਦੇ ਪਿਤਾ ਸ: ਪਰਦੂੰਮਣ ਸਿੰਘ ਪਾਇਲ ਨੇ ਪੰਥ ਦੀ ਅਤੇ ਸਮਾਜ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ । ਉਨ੍ਹਾਂ ਦੀ ਪਰੰਪਰਾ ਤੇ ਚਲਦੇ ਹੋਏ ਪੋ੍ਰ: ਚੀਮਾ ਸਾਹਿਬ ਵੀ ਇਲਾਕੇ ਦੀ ਹਰ ਤਰ੍ਹਾਂ ਨਾਲ ਸੇਵਾ ਕਰ ਰਹੇ ਹਨ, ਇਲਾਕੇ ਨੂੰ ਇਨ੍ਹਾਂ ਤੋਂ ਬਹੁਤ ਆਸਾਂ ਹਨ । ਉਨ੍ਹਾਂ ਕਿਹਾ ਕਿ ਭਾਰਤੀ ਸਰਬ ਧਰਮ ਸੰਸਦ ਪੰਜਾਬ ਵਲੋਂ ਸਮਾਜ ਸੇਵੀ, ਸ਼ੋਸਲ ਵਰਕਰ ਅਤੇ ਕੌਮ ਲਈ ਸੇਵਾ ਹਿੱਤ ਜੋ ਲੋਕ ਕੰਮ ਕਰਦੇ ਹਨ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਹ ਸਨਮਾਨ ਆਉਣ ਵਾਲੇ ਸਮੇਂ ਵਿੱਚ ਵੀ ਨਰੰਤਰ ਜਾਰੀ ਰਹੇਗਾ । ਇਸ ਸਮੇਂ ਪੋ੍ਰ: ਚੀਮਾ ਨੇ ਕਿਹਾ ਕਿ ਸੰਤ ਬਾਬਾ ਸ਼ਮਸ਼ੇਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਸਾਰੀ ਉਮਰ ਪੰਥ, ਕੌਮ ਅਤੇ ਸਮਾਜ ਸੇਵਾ ਲਗਾ ਦਿੱਤੀ ਹੈ ਅਤੇ ਇਲਾਕੇ ਨੂੰ ਇਨ੍ਹਾਂ ਤੇ ਮਾਣ ਹੈ । ਇਸ ਮੌਕੇ ਗੁਰਦੇਵ ਸਿੰਘ ਨੱਥੂਮਾਜਰਾ ਪ੍ਰਧਾਨ ਭਾਰਤੀ ਸਰਬ ਧਰਮ ਸੰਸਦ ਜਿਲ੍ਹਾ ਮਾਲੇਰਕੋਟਲਾ ਅਤੇ ਪੱਤਰਕਾਰ ਤੇਜਿੰਦਰ ਸਿੰਘ ਬਿੰਜੀ ਆਦਿ ਹਾਜ਼ਰ ਸਨ ।
