ਸ਼ੈਮਰੌਕ ਸਕੂਲ ਖਰੜ ਵਿਚ ਅਜ਼ਾਦੀ ਦਿਵਸ ਮਨਾਇਆ


ਖਰੜ, 18 ਅਗਸਤ (ਅਵਤਾਰ ਸਿੰਘ)-ਸ਼ੈਮਰੌਕ ਸਕੂਲ ਸੈਕਟਰ-127 ਖਰੜ ਵਿਖੇ ਅਜ਼ਾਦੀ ਦਿਵਸ ਮਨਾਉਣ ਲਈ ਵਿਸੇਸ ਤੌਰ ਤੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਸਕੂਲ ਦੇ ਛੋਟੇ ਬੱਚੇ ਸਜੇ ਹੋਏ ਸਨ ਤੇ ਸਕੂਲ ਦੇ ਸਟਾਫ ਮੈਂਬਰਾਂ ਨੇ ਭਾਗ ਲਿਆ। ਸਕੂਲ ਦੇ ਡਾਇਰੈਕਟਰ ਸੁਖਬੀਰ ਸਿੰਘ ਬੇਦੀ, ਹਰਮਨਦੀਪ ਸਿੰਘ ਬੇਦੀ ਵਲੋਂ ਸਕੂਲ ਕੈਂਪਸ ਵਿਚ ਕੌਮੀ ਤਿਰੰਗਾ ਲਹਿਰਾਇਆ। ਸਕੂਲ ਦੇ ਵਿਦਿਆਰਥੀਆਂ ਨੂੰ ਅਜ਼ਾਦੀ ਦਿਵਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਪਿ੍ਰੰਸੀਪਲ ਗੁਰਮੀਤ ਕੌਰ ਨੇ ਦਸਿਆ ਕਿ ਬੱਚਿਆਂ ਦੀ ਹੌਸਲਾ ਅਫਜਾਈ ਲਈ ਵਿਸੇਸ ਤੌਰ ਤੇ ਸਨਮਾਨ ਕੀਤਾ। ਸਕੂਲ ਕੋਆਡੀਨੇਟਰ ਨਵਜੋਤ ਧੀਮਾਨ ਨੇ ਦਸਿਆ ਕਿ ਸਕੂਲ ਵਿਚ ਸਮੇਂ ਸਮੇਂ ਸਿਰ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ।