ਮੀਂਹ ਨੇ ਵਿਗਾੜਿਆ ਰਸੋਈ ਦਾ ਬਜਟ! ਮਹਿੰਗੀਆਂ ਹੋਈਆਂ ਸਬਜ਼ੀਆਂ


ਚੰਡੀਗੜ੍ਹ, 16 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਪਿਛਲੇ ਕਈ ਦਿਨਾਂ ਤੋਂ ਪੈ ਰਹੀ ਚੁੱਬਣ ਵਾਲੀ ਗਰਮੀ ਤੇ ਹੁੰਮਸ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਉੱਥੇ ਹੀ ਬਾਰਿਸ਼ ਦਾ ਅਸਰ ਸਬਜ਼ੀਆਂ ਦੀ ਕੀਮਤਾਂ ‘ਤੇ ਵੀ ਪਿਆ ਹੈ। ਸਬਜ਼ੀਆਂ ਦੇ ਭਾਅ ਕਾਫੀ ਵਧ ਗਏ ਹਨ। ਵੱਖ ਵੱਖ ਥਾਵਾਂ ਤੋਂ ਮਿਲੀ ਰਿਪੋਰਟ ਮੁਤਾਬਿਕ ਕਈ ਸਬਜ਼ੀਆਂ 80 ਰੁਪਏ ਕਿਲੋ ਤੋਂ ਘੱਟ ਨਹੀਂ ਮਿਲ ਰਹੀਆਂ।
ਔਰਤਾਂ ਨੇ ਦੱਸਿਆ ਕਿ ਰਸੋਈ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਗਿਆ ਹੈ। ਸਬਜ਼ੀ ਵੇਚਣ ਵਾਲਿਆਂ ਨੇ ਵੀ ਸ਼ਿਕਾਇਤ ਕੀਤੀ ਕਿ ਮਹਿੰਗਾਈ ਕਾਰਨ ਖਰੀਦਦਾਰੀ ਘੱਟ ਹੋ ਗਈ ਹੈ। ਉਪਰੋਂ ਮੌਸਮ ਵਿੱਚ ਵਾਰੀ-ਵਾਰੀ ਹੋਣ ਵਾਲੀ ਬਦਲਾਅ ਕਾਰਨ ਸਬਜ਼ੀਆਂ ਜਲਦੀ ਖ਼ਰਾਬ ਹੋ ਰਹੀਆਂ ਹਨ। ਇਹਨਾਂ ਕਰਨਾ ਕਰਕੇ ਲੋਕਾਂ ਨੂੰ ਮਜ਼ਬੂਰਨ ਮਹਿੰਗੀਆਂ ਸਬਜ਼ੀਆਂ ਖ੍ਰੀਦਣੀਆਂ ਪੈ ਰਹੀਆਂ ਨੇ