ਖੇਡਾਂ ਦਾ ਸਾਡੇ ਜੀਵਨ ਵਿੱਚ ਮਹੱਤਵ

0
Screenshot 2025-11-27 163924

ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹੁੰਦੀਆਂ ਹਨ ਖੇਡਾਂ ਨਾਲ ਵਿਅਕਤੀ ਵਿੱਚ ਧੀਰਜ ਜੁਝਾਰੂਪਣ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ l ਖੇਡਾਂ ਸਿਰਫ ਸਰੀਰਕ ਗਤੀਵਿਧੀਆਂ ਹੀ ਨਹੀਂ ਬਲਕਿ ਇਹ ਜੀਵਨ ਦੇ ਲਈ ਪਾਠ ਵੀ ਹੁੰਦੀਆਂ ਹਨ ਜਿਵੇਂ ਕਿ ਇੱਕ ਖਿਡਾਰੀ ਖੇਡ ਦੇ ਮੈਦਾਨ ਵਿੱਚ ਹਰ ਹਾਲਤ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਉਸੇ ਤਰਹਾਂ ਵਿਦਿਆਰਥੀ ਵੀ ਜੀਵਨ ਰਾਹੀਂ ਆਉਂਦੀਆਂ ਚੁਣੌਤੀਆਂ ਨੂੰ ਖੇਡ ਦੀ ਤਰ੍ਹਾਂ ਹੀ ਸਵੀਕਾਰ ਕਰਨਾ ਸਿੱਖਦੇ ਹਨ l ਅੱਜ ਕੱਲ ਖੇਡਾਂ ਦਾ ਮਹੱਤਵ ਇੰਨਾ ਵੱਧ ਗਿਆ ਹੈ ਕਿ ਲੋਕ ਜਾਗਰੂਕ ਹੋ ਗਏ ਹਨ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਦਾ ਇੱਕੋ ਇੱਕ ਸਾਧਨ ਹੈ ਖੇਡਾਂ l ਇਹੀ ਕਾਰਨ ਹੈ ਕਿ ਥਾਂ ਥਾਂ ਤੇ ਖੇਡਾਂ ਨਾਲ ਸੰਬੰਧਿਤ ਗਰਾਊਂਡ ਬਣਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਵਿੱਚ ਖੇਡਾਂ ਦਾ ਰੁਝਾਨ ਵੀ ਵਧੇ ਅਤੇ ਬੱਚਿਆਂ ਵਿੱਚ ਸਮਾਜਿਕ ਅਤੇ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੋਵੇl ਜਿੱਥੇ ਖੇਡਾਂ ਸਾਡੇ ਸਰੀਰ ਦਾ ਵਿਕਾਸ ਕਰਦੀਆਂ ਹਨ ਉੱਥੇ ਇਹ ਸਾਡਾ ਮਾਨਸਿਕ ਤਨਾਅ ਵੀ ਘੱਟ ਕਰਨ ਲਈ ਸਹਾਈ ਸਿੱਧ ਹੁੰਦੀਆਂ ਹਨ ਅਸੀਂ ਪਿੱਛੇ ਜਿਹੇ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਮਨਾਇਆ ਇਹ ਕੇਵਲ ਸਕੂਲਾਂ ਕਾਲਜਾਂ ਜਾਂ ਵਿਦਿਆਲਿਆਂ ਵਿੱਚ ਹੋਣ ਵਾਲਾ ਇੱਕ ਸਮਾਰੋਹ ਨਹੀਂ ਸਗੋਂ ਇਹ ਸਿੱਖਣ ਜਿੱਤਣ ਹਾਰਨ ਅਤੇ ਇਕੱਠੇ ਹੋਣ ਦੀ ਸੰਸਕ੍ਰਿਤੀ ਵੀ ਹੈ ਖੇਡ ਦਿਵਸ ਮਨਾਉਣ ਦਾ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਵਿਦਿਆਰਥੀਆਂ ਵਿੱਚ ਸਰੀਰਕ ਗਤੀਵਿਧੀਆਂ ਦੇ ਪ੍ਰਤੀ ਰੁਚੀ ਪੈਦਾ ਕੀਤੀ ਜਾਵੇ ਅਤੇ ਉਹਨਾਂ ਨੂੰ ਸਿਖਾਇਆ ਜਾਵੇ ਕਿ ਟੀਮ ਵਰਕ ਅਨੁਸ਼ਾਸਨ ਦ੍ਰਿੜ ਨਿਸ਼ਚੇ ਅਤੇ ਸਬਰ ਦੇ ਨਾਲ ਕਿਵੇਂ ਆਪਣੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ ਖੇਡਾਂ ਜਿੱਥੇ ਵਿਦਿਆਰਥੀਆਂ ਵਿੱਚ ਸਿਹਤ ਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ ਉੱਥੇ ਹੀ ਵਿਦਿਆਰਥੀਆਂ ਵਿੱਚ ਇਹ ਭਾਵਨਾ ਵੀ ਪੈਦਾ ਕਰਦੀਆਂ ਹਨ ਕਿ ਜਿੱਤੋ ਜਾਂ ਹਾਰੋ ਪਰ ਦਿਲੋਂ ਖੇਡੋ l ਖੇਡਾਂ ਜੀਵਨ ਦੀ ਅਹਿਮ ਕੜੀ ਹੁੰਦੀਆਂ ਹਨ ਇਹ ਸਾਨੂੰ ਇੱਕ ਸੰਪੂਰਨ ਇਨਸਾਨ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ l ਖੇਡਾਂ ਦੀ ਮਹੱਤਤਾ:=(1.) ਸਰੀਰਕ ਤੰਦਰੁਸਤੀ ਲਈ: ਖੇਡਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਇਹ ਮੋਟਾਪਾ, ਡਾਇਬਿਟੀਜ,ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ ਖੇਡਾਂ ਨਾਲ ਸਟੈਮਿਨਾ ਅਤੇ ਤਾਕਤ ਵੱਧਦੀ ਹੈ l(2) ਸਮਾਜਿਕ ਕੁਸ਼ਲਤਾਵਾਂ ਨੂੰ ਵਧਾਉਂਦੀਆਂ ਹਨ : ਖੇਡਾਂ ਸਾਨੂੰ ਸਹਿਯੋਗ,ਸਮਝਦਾਰੀ, ਭਾਈਚਾਰੇ ਅਤੇ ਸਾਂਝੀ ਜਿੱਤ ਜਾਂ ਹਾਰ ਨੂੰ ਸਵੀਕਾਰ ਕਰਨਾ ਸਿਖਾਉਂਦੀਆਂ ਹਨ (3). ਮਾਨਸਿਕ ਤੰਦਰੁਸਤੀ ਲਈ: ਤਣਾ, ਥਕਾਵਟ ਅਤੇ ਡਿਪਰੈਸ਼ਨ ਨੂੰ ਦੂਰ ਕਰਨ ਲਈ ਖੇਡਾਂ ਬਹੁਤ ਸਹਾਈ ਸਿੱਧ ਹੁੰਦੀਆਂ ਹਨ ਖੇਡਾਂ ਮਨ ਨੂੰ ਤਾਜਗੀ ਦਿੰਦੀਆਂ ਹਨ ਅਤੇ ਦਿਮਾਗ ਨੂੰ ਇਕਾਗਰ ਕਰਨ ਲਈ ਸਹਾਈ ਸਿੱਧ ਹੁੰਦੀਆਂ ਹਨ l(4). ਆਤਮ ਵਿਸ਼ਵਾਸ ਵਧਾਉਂਦੀਆਂ ਹਨ l ਖੇਡਾਂ ਨਾਲ ਵਿਅਕਤੀ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਇਹ ਸਾਨੂੰ ਟੀਚਾ ਨਿਰਧਾਰਨ ਅਤੇ ਸਮੇਂ ਦੇ ਸਹੀ ਉਪਯੋਗ ਕਰਨ ਦੀ ਸਿੱਖਿਆ ਦਿੰਦੀਆਂ ਹਨ l(5). ਸੰਤੁਲਿਤ ਜੀਵਨ ਵੱਲ ਕਦਮ: ਖੇਡਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੰਤੁਲਨ ਲਿਆਉਂਦੀਆਂ ਹਨ ਕੰਮ ਆਰਾਮ ਅਤੇ ਮਨੋਰੰਜਨ ਦੇ ਵਿੱਚਕਾਰ ਇੱਕ ਸਾਰਤਾ ਪੈਦਾ ਕਰਦੀਆਂ ਹਨ l ਖੇਡਾਂ ਕੋਈ ਸਮਾਂ ਬਰਬਾਦ ਕਰਨ ਵਾਲੀ ਗਤੀਵਿਧੀ ਨਹੀਂ ਹਨ ਸਗੋਂ ਇਹ ਸਾਡੇ ਸਰੀਰ ਦਿਮਾਗ ਅਤੇ ਵਿਅਕਤੀਤਵ ਦਾ ਵਿਕਾਸ ਵੀ ਕਰਦੀਆਂ ਹਨl ਸਾਨੂੰ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਖੇਡਾਂ ਲਈ ਵੀ ਕੱਢਣਾ ਚਾਹੀਦਾ ਹੈ l ਜਿਸ ਨਾਲ ਮਨੁੱਖੀ ਜੀਵਨ ਲੰਮਾ ਤੰਦਰੁਸਤ ਅਤੇ ਖੁਸ਼ਹਾਲ ਬਣੇਗਾ l ਕਿਉਂਕਿ ਸਿਹਤ ਹੈ ਤਾਂ ਸਭ ਕੁਝ ਹੈl

ਰੁਪਿੰਦਰ ਕੌਰ

ਈਟੀਟੀ ਅਧਿਆਪਕਾ

ਸਰਕਾਰੀ ਐਲੀਮੈਂਟਰੀ ਸਕੂਲ ਚਣੋ

ਫਤਿਹਗੜ੍ਹ ਸਾਹਿਬ

Leave a Reply

Your email address will not be published. Required fields are marked *