ਨਜਾਇਜ਼ ਉਸਾਰੀ ਖਿਲਾਫ ਸਖਤ ਹੋਈ ਅਨਮੋਲ ਗਗਨ ਮਾਨਕਿਹਾ, ਪ੍ਰਧਾਨ ਕਹੇ ਜੇ ਬਣਾ ਲਵੋ ਤਾਂ ਬਿਲਕੁਲ ਨਾ ਬਣਾਉਣਾ


ਖਰੜ, 3 ਜੁਲਾਈ ( ਪ੍ਰਲਾਦ ਸੰਗੇਲੀਆ ) ਸਾਬਕਾ ਮੰਤਰੀ ਅਤੇ ਹਲਕਾ ਖਰੜ ਵਿਧਾਨ ਸਭਾ ਤੋਂ ਵਿਧਾਇਕ ਅਨਮੋਲ ਗਗਨ ਮਾਨ ਐਨੀ ਦਿਨੀ ਨਜਾਇਜ਼ ਉਸਾਰੀਆਂ ਖਿਲਾਫ ਸਖ਼ਤ ਰੁੱਖ ਅਪਣਾਉਂਦੇ ਹੋਏ ਨਜ਼ਰ ਆ ਰਹੇ ਨੇ। ਅੱਜ ਕੁਰਾਲੀ ਵਿਚ ਸਥਾਨਕ ਲੋਕਾਂ ਅਤੇ ਮੀਡਿਆ ਨਾਲ ਗਲਬਾਤ ਕਰਦੇ ਹੋਏ ਉਹਨਾਂ ਸਾਫ ਕਰ ਦਿੱਤਾ ਕੇ ਗੈਰ ਕਾਨੂੰਨੀ ਉਸਾਰੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਓਹਨਾ ਕਿਹਾ ਕਿ ਖਰੜ ਕਮੇਟੀ ਵਿਚ ਪ੍ਰਧਾਨ ਬਦਲ ਚੁੱਕੇ ਨੇ ਅਤੇ ਕੁਰਾਲੀ ਵਾਸੀਆਂ ਨੂੰ ਵੀ ਇਹ ਅਪੀਲ ਕਰਦੇ ਨੇ ਕਿ ਆਪ ਦਾ ਪ੍ਰਧਾਨ ਬਣਾਓ ਤਾਂ ਆਉਣ ਵਾਲੇ ਇਸ ਸਾਲ ਵਿਚ ਕੁਰਾਲੀ ਦਾ ਨਕਸ਼ਾ ਬਦਲ ਦਿਆਂਗਾ। ਓਹਨਾ ਕੁਰਾਲੀ ਕਮੇਟੀ ਵਿਚ ਕਾਂਗਰਸ ਦੇ ਪ੍ਰਧਾਨ ਬਾਰੇ ਬੋਲਦੇ ਹੋਏ ਕਿਹਾ ਕਿ ਜੇਕਰ ਪ੍ਰਧਾਨ ਕੋਈ ਨਾਜਾਇਜ਼ ਕੰਮ ਕਰਨ ਨੂੰ ਕਹਿੰਦਾ ਹੈ ਤਾਂ ਬਿਲਕੁਲ ਵੀ ਨਾ ਕਰਿਓ ਕਿਉਂਕਿ ਪ੍ਰਸਾਸ਼ਨ ਦਾ ਬੋਲਡੋਜ਼ਰ ਹਰ ਵਕਤ ਤਿਆਰ ਰਹਿੰਦਾ ਹੈ। ਮਾਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਓਹਨਾ ਵੱਲੋਂ ਨਾਜਾਇਜ਼ ਉਸਰੀਆਂ/ਕਬਜ਼ਿਆਂ ਤੇ ਕਾਰਵਾਈ ਕਰਕੇ ਓਹਨਾ ਨੂੰ ਹਟਾਇਆ ਜਾਂਦਾ ਹੈ ਪਰ ਬਾਅਦ ਵਿਚ ਕਿਸ ਸ਼ਹਿ ਓਥੇ ਮੁੜ ਤੋਂ ਕਬਜ਼ੇ ਹੋਣ ਲੱਗ ਜਾਂਦੇ ਨੇ। ਜਿਸ ਤੇ ਮੁੜ ਤੋਂ ਕਾਰਵਾਈ ਕਰਨ ਵਿਚ ਸਾਨੂੰ ਕੋਈ ਪ੍ਰਹੇਜ਼ ਵੀ ਨਹੀਂ ਹੋਵੇਗਾ ਅਤੇ ਕਾਰਵਾਈ ਨਿਰੰਤਰ ਜਾਰੀ ਰਹੇਗੀ
