ਮਾਜਰੀ ਬਲਾਕ ‘ਚ ਰਾਜਨੀਤਿਕ ਸਰਪ੍ਰਸਤੀ ਹੇਠ ਹੋ ਰਿਹਾ ਗ਼ੈਰ ਕਾਨੂੰਨੀ ਖ਼ਣਨ : ਭਾਜਪਾ

0
8df80ca5-e97c-4ddf-8b5c-d2f640d48b5f

ਕਿਹਾ, ਸਰਕਾਰੀ ਦਾਵਿਆਂ ਦੇ ਬਾਵਜੂਦ ਸਿਸਵਾਂ ਦਰਿਆ ਕਿਨਾਰੇ ਗੈਰਕਾਨੂੰਨੀ ਖਣਨ ਜਾਰੀ

ਮੋਹਾਲੀ, 29 ਮਾਰਚ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਰਾਜ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਸਥਾਨਕ ਪਿੰਡ ਵਾਸੀਆਂ ਦੇ ਨਿਯੋਤੇ ‘ਤੇ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਖਰੜ ਵਿਧਾਨ ਸਭਾ ਖੇਤਰ ਦੇ ਮਾਜਰੀ ਬਲਾਕ ਵਿੱਚ ਸਿਸਵਾਂ ਦਰਿਆ ਦੇ ਕਿਨਾਰੇ ਬੇਰੋਕਟੋਕ ਚੱਲ ਰਹੇ ਗੈਰਕਾਨੂੰਨੀ ਖਣਨ ਦਾ ਖੁਲਾਸਾ ਕੀਤਾ। ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਯਲ ਵੱਲੋਂ ਗੈਰਕਾਨੂੰਨੀ ਖਣਨ ਰੋਕਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ—ਸੋਹਾਲੀ, ਨਗਲੀਆਂ, ਖੈਰਪੁਰ, ਫ਼ਤਹਿਗੜ੍ਹ, ਅੰਦਹੇੜੀ, ਝਿੰਗੜਾਂ, ਸੇਖ਼ਪੁਰਾ, ਸਿਆਮੀਪੁਰ, ਮਲਕਪੁਰ, ਤਿਊੜ, ਦੁਸਾਰਨਾ, ਰੁੜਕੀ ਖਾਮ, ਫੈਂਟਵਾਂ, ਢਕੋਰਾਂ, ਬਹਾਲਪੁਰ, ਚੰਦਪੁਰ ਅਤੇ ਕਾਦੀ ਮਾਜਰਾ ਵਰਗੇ ਕਈ ਪਿੰਡਾਂ ਵਿੱਚ ਖੁੱਲ੍ਹੇਆਮ ਗੈਰਕਾਨੂੰਨੀ ਖਣਨ ਹੋ ਰਿਹਾ ਹੈ।’ ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਖਣਨ ਮਾਫੀਆ ਨੂੰ ਖੁੱਲ੍ਹੀ ਰਾਜਨੀਤਿਕ ਸਰਪ੍ਰਸਤੀ ਮਿਲ ਰਹੀ ਹੈ ਅਤੇ ਪਿੰਡ ਵਾਸੀਆਂ ਨੇ ਸਿੱਧੇ ਤੌਰ ‘ਤੇ ਵਿਧਾਇਕ ਅਨਮੋਲ ਗਗਨ ਮਾਨ ਦੇ ਭਰਾ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਹਨ।“ ਜੋਸ਼ੀ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ 24 ਘੰਟੇ ਤੇ ਖਾਸ ਕਰਕੇ ਰਾਤ ਦੇ ਹਨੇਰੇ ਚ ਵੱਡੇ ਪੱਧਰ ‘ਤੇ ਹੋ ਰਹੇ ਗੈਰਕਾਨੂੰਨੀ ਖਣਨ ਦੇ ਬਾਵਜੂਦ ਖਣਨ ਵਿਭਾਗ ਅਤੇ ਪੰਜਾਬ ਪੁਲਿਸ ਅੱਖਾਂ ਮੂੰਦ ਕੇ ਬੈਠੇ ਹਨ, ਜੋ ਪ੍ਰਸ਼ਾਸਨਿਕ ਨਾਕਾਮੀ ਅਤੇ ਰਾਜਨੀਤਿਕ ਸਰਪ੍ਰਸਤੀ ਨੂੰ ਦਰਸਾਉਂਦਾ ਹੈ। ਜਵਾਬਦੇਹੀ ਦੀ ਮੰਗ ਕਰਦੇ ਹੋਏ ਜੋਸ਼ੀ ਨੇ ਭਗਵੰਤ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਸਰਕਾਰ ਸੱਚਮੁੱਚ ਖਣਨ ਮਾਫੀਆ ਨੂੰ ਖਤਮ ਕਰਨਾ ਚਾਹੁੰਦੀ ਹੈ, ਤਾਂ ਤੁਰੰਤ ਸਖ਼ਤ ਕਾਰਵਾਈ ਕਰੇ। ਚੁੱਪੀ ਅਤੇ ਨਿਸ਼ਕ੍ਰਿਆਤਾ ਮਿਲੀਭੁਗਤ ਨੂੰ ਸਾਬਤ ਕਰਦੀ ਹੈ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ।

Leave a Reply

Your email address will not be published. Required fields are marked *