ਪੰਜਾਬ ਕਾਂਗਰਸ SC ਡਿਪਾਰਟਮੈਂਟ ਦੇ ਅਹੁਦੇਦਾਰਾਂ ਵਲੋਂ ਨਵ-ਨਿਯੁਕਤ ਇੰਚਾਰਜ ਸੁਧੀਰ ਚੌਧਰੀ ਦਾ ਸਨਮਾਨ

0
1002534157

ਆਲਮਗੀਰ, 17 ਨਵੰਬਰ (ਜਸਵੀਰ ਸਿੰਘ ਗੁਰਮ )

ਪੰਜਾਬ ਕਾਂਗਰਸ ਐਸ ਸੀ ਡਿਪਾਰਟਮੈਂਟ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜੰਗ ਬਹਾਦਰ, ਪਰਮਿੰਦਰ ਸਿੰਘ ਸਮਾਣਾ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਸੁਖਵਿੰਦਰ ਬਿੱਲੂ ਖੇੜਾ ਦੀ ਅਗਵਾਈ ‘ਚ ਹੋਈ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਸੁਧੀਰ ਚੌਧਰੀ ਨਵ-ਨਿਯੁਕਤ ਇੰਚਾਰਜ ਪੰਜਾਬ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਅਤੇ ਕੋਆਰਡੀਨੇਟਰ ਆਲ ਇੰਡੀਆ ਕਾਂਗਰਸ ਕਮੇਟੀ ਦਾ ਪੰਜਾਬ ਭਰ ਚੋਂ ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸ ਐਸ ਸੀ ਡਿਪਾਰਟਮੈਂਟ ਦੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਨਵ-ਨਿਯੁਕਤ ਇੰਚਾਰਜ ਸ੍ਰੀ ਸੁਧੀਰ ਚੌਧਰੀ ਨੇ ਐਸ ਸੀ ਡਿਪਾਰਟਮੈਂਟ ਦੇ ਅਹੁਦੇਦਾਰਾਂ ਨਾਲ ਜਾਣ-ਪਛਾਣ ਕੀਤੀ ਅਤੇ ਦਲਿਤ ਸਮਾਜ ਨੂੰ ਆ ਰਹੀਆਂ ਜ਼ਮੀਨੀ ਪੱਧਰ ਤੇ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸ੍ਰੀ ਚੌਧਰੀ ਨੇ ਇਹਨਾਂ ਸਮੱਸਿਆਵਾਂ ਦਾ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੱਲ ਕਰਾਉਣ ਦਾ ਭਰੋਸਾ ਦਵਾਇਆ।ਇਸ ਮੌਕੇ ਅਹੁਦੇਦਾਰਾਂ ਵੱਲੋਂ ਐਸ ਸੀ ਡਿਪਾਰਟਮੈਂਟ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੁਧੀਰ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੂਰੇ ਦੇਸ਼ ਅੰਦਰ ਜਾਤ-ਪਾਤ ਤੇ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਅਤੇ ਆਲ ਇੰਡੀਆ ਐਸ ਸੀ ਡਿਪਾਰਟਮੈਂਟ ਦੇ ਚੇਅਰਮੈਨ ਸ੍ਰੀ ਰਾਜਿੰਦਰਪਾਲ ਗੌਤਮ ਦੇ ਆਦੇਸ਼ ਅਨੁਸਾਰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਦਲਿਤ ਸਮਾਜ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਦ ਕਿ ‘ਭਾਜਪਾ’ ਅਤੇ ਪੰਜਾਬ ਦੀ ‘ਆਪ’ ਸਰਕਾਰ ਸਮੁੱਚੇ ਐਸ ਸੀ ਸਮਾਜ ਨੂੰ ਜਾਤੀ ਵੰਡੀਆਂ ਪਾ ਕੇ ਕਾਂਗਰਸ ਨੂੰ ਕਮਜ਼ੋਰ ਕਰਨਾ ਚਾਹੁੰਦੀ। ਦੇਸ਼ ਦੇ ਅੰਦਰ ਦਲਿਤ ਸਮਾਜ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਇਸ ਮੌਕੇ ਸ੍ਰੀ ਸੁਧੀਰ ਚੌਧਰੀ ਨੇ ਕਾਂਗਰਸ ਦੇ ਵਰਕਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਹਰ ਮੁਸ਼ਕਿਲ ਦੀ ਘੜੀ ਵਿੱਚ ਕਾਂਗਰਸ ਪਾਰਟੀ ਵਰਕਰ ਦੇ ਨਾਲ ਖੜੀ। ਇਸ ਮੌਕੇ ਜੰਗ ਬਹਾਦਰ ਮੋਹਾਲੀ, ਪਰਮਿੰਦਰ ਸਿੰਘ ਸਮਾਣਾ, ਕਰਤਿੰਦਰਪਾਲ ਸਿੰਘ ਲੁਧਿਆਣਾ, ਸੁਖਵਿੰਦਰ ਬਿੱਲੂ ਖੇੜਾ ਫਗਵਾੜਾ, ਪਰਮਜੀਤ ਸਿੰਘ ਪਟਿਆਲਾ, ਹਰਬੰਸ ਸਿੰਘ ਜਲੰਧਰ, ਸੁਖਦੇਵ ਸਿੰਘ ਜਲੰਧਰ, ਸੋਖੀ ਰਾਮ ਨਵਾਂ ਸ਼ਹਿਰ, ਬਲਵਿੰਦਰ ਬਿੱਟੂ ਹੁਸ਼ਿਆਰਪੁਰ, ਗੁਰਪ੍ਰੀਤ ਚੋਪੜਾ ਖੰਨਾ, ਦਲਜੀਤ ਸਿੰਘ ਮਲੇਰਕੋਟਲਾ, ਪਰਮਜੀਤ ਸਿੰਘ ਹੁਸ਼ਿਆਰਪੁਰ, ਬੇਅੰਤ ਸਿੰਘ ਫਰੀਦਕੋਟ, ਰਾਜੂ ਸਹੋਤਾ ਮੋਗਾ, ਬਲਦੇਵ ਸਿੰਘ ਬਠਿੰਡਾ, ਹਰਬੰਸ ਸਿੰਘ ਲੁਧਿਆਣਾ, ਪ੍ਰੇਮ ਸਿੰਘ ਰੋਪੜ, ਕਰਮ ਸਿੰਘ ਰੋਪੜ, ਰਣਜੀਤ ਸਿੰਘ ਮੋਹਾਲੀ,ਸਰਬਜੀਤ ਸਿੰਘ ਪਟਿਆਲਾ, ਰਣਜੀਤ ਸਿੰਘ ਫਤਿਹਗੜ, ਪ੍ਰਕਾਸ਼ ਸਿੰਘ ਮਾਛੀਵਾੜਾ,ਰਾਹੁਲ ਡੁਲਗੱਚ ਲੁਧਿਆਣਾ, ਸੁਰੇਸ਼ ਕੁਮਾਰ ਹੁਸ਼ਿਆਰਪੁਰ, ਗੁਰਮੀਤ ਸਿੰਘ ਮਲੇਰਕੋਟਲ ਕਮਲਜੀਤ ਬੰਗਾ, ਲਾਜਪਤ ਰਾਏ ਫਗਵਾੜਾ,ਵੱਖ ਵੱਖ ਜਿਲ੍ਹਿਆਂ ਦੇ ਸੀਨੀਅਰ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *