ਭਾਖੜਾ ਡੈਮ ਤੇ ਪੌਂਗ ਡੈਮ ਵਿਚ ਇਤਿਹਾਸਕ ਪਾਣੀ ਆਇਆ : ਭਾਖੜਾ ਬੋਰਡ


(ਦੁਰਗੇਸ਼ ਗਾਜਰੀ)
ਚੰਡੀਗੜ੍ਹ, 5 ਸਤੰਬਰ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜਾਂ ਵਿੱਚ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਤੇ ਪੌਂਗ ਡੈਮ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬੀ.ਬੀ.ਐਮ.ਬੀ. ਅਨੁਸਾਰ ਭਾਖੜਾ ਡੈਮ ਤੇ ਪੌਂਗ ਡੈਮ ‘ਚ ਹੁਣ ਤਕ ਇਤਿਹਾਸ ‘ਚ ਸਭ ਤੋਂ ਵੱਧ ਪਾਣੀ ਆਇਆ ਹੈ। ਬਿਆਸ ਡੈਮ (ਪੌਂਗ ਡੈਮ) ‘ਚ ਇਸ ਵਾਰ 2023 ਤੋਂ 20 ਫ਼ੀ ਸਦੀ ਵੱਧ ਪਾਣੀ ਆਇਆ ਹੈ। 2023 ਤੋਂ ਬਾਅਦ ਇਕ ਰੁਲਕਰ ਬਣਾਇਆ, ਜੋ ਸਾਨੂੰ ਹਰ ਤਰੀਕ ‘ਤੇ ਦੱਸਦਾ ਹੈ ਕਿ ਕਿਥੇ ਕਿੰਨਾ ਪਾਣੀ ਹੈ, ਅੱਗੇ ਨਹੀਂ ਵਧਣਾ। ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤਿਪਾਠੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਭਾਖੜਾ ਡੈਮ ‘ਚ ਇਤਿਹਾਸ ‘ਚ ਸਭ ਤੋਂ ਵੱਧ ਪਾਣੀ ਆਇਆ ਹੈ। 2023 ਅਤੇ 1988 ਜਿੰਨਾ ਪਾਣੀ ਹੀ ਆਇਆ ਹੈ, ਪਰ ਅਸੀਂ ਇਸਨੂੰ ਕੰਟਰੋਲ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਫੀਡ ਬੈਕ ਮਿਲਦੀ ਹੈ, ਸਾਡੀ ਇਕ ਕਮੇਟੀ ਹੈ ,ਜੋ ਤੈਅ ਕਰਦੀ ਹੈ ਕਿ ਕਿੰਨਾ ਪਾਣੀ ਛੱਡਣਾ ਹੈ। ਅਸੀਂ 6 ਅਗਸਤ ਤੋਂ ਪੋਂਗ ਡੈਮ ਤੋਂ ਪਾਣੀ ਲਗਾਤਾਰ ਛੱਡ ਰਹੇ ਹਾਂ। ਚੇਅਰਮੈਨ ਮਨੋਜ ਤਿਪਾਠੀ ਨੇ ਦੱਸਿਆ ਕਿ ਭਖੜਾ ਡੈਮ ‘ਚ ਅਸੀਂ ਖਤਰੇ ਦੇ ਨਿਸ਼ਨ ਤੋਂ ਸਿਰਫ਼ ਡੇਢ ਫੁੱਟ ਹੇਠਾਂ ਹਾਂ।

ਭਾਖੜਾ ਡੈਮ ‘ਚ ਪਾਣੀ ਕੁੱਝ ਘਟਿਆ ਪਰ ਪੌਂਗ ਡੈਮ ‘ਚ ਅਜੇ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ। ਪੌਂਗ ਡੈਮ ‘ਚ 1390 ਫੁੱਟ ਪਾਣੀ ਦਾ ਪੱਧਰ ਪਰ ਅਸੀਂ 1410 ਫੁੱਟ ਤੱਕ ਪਹੁੰਚ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੜ੍ਹ ਆਉਣੇ ਸ਼ੁਰੂ ਹੋ ਜਾਂਦੇ ਤੇ ਇਸ ਤੋਂ ਵੱਧ ਤਬਾਹੀ ਹੋਣੀ ਸੀ। ਤਿਪਾਠੀ ਨੇ ਦੱਸਿਆ ਕਿ ਅਸੀਂ 3 ਮੌਸਮ ਦੱਸਣ ਵਾਲੀਆਂ ਏਜੰਸੀਆਂ ਨਾਲ ਸੰਪਰਕ ‘ਚ ਹਾਂ। ਹੜ ਦੇ ਸਮੇ ‘ਚ ਅਸੀਂ ਟੈਕਨੀਕਲ ਕਮੇਟੀ ਦੀ ਮੀਟਿੰਗ ਕਰਦੇ ਹਾਂ ਤਾਂ ਕਿ ਸਥਿਤੀ ਕਾਬੂ ਰੱਖੀ ਜਾਏ। ਕਮੇਟੀ ‘ਚ ਸੈਂਟਰ ਵਾਟਰ ਤੇ ਸਟੇਟ ਦੇ ਵੀ ਮੈਂਬਰ ਹੁੰਦੇ ਹਨ। ਹੜ੍ਹ ਦੀ ਸਥਿਤੀ ਹੁਣ ਕਾਬੂ ਹੇਠ ਹੈ ਤੇ ਪਾਣੀ ਦਾ ਫਲੋਅ ਆਮ ਹੈ ਪਰ ਜੇਕਰ 3-4 ਦਿਨ ਮੀਂਹ ਨਾ ਪਏ। ਉਨ੍ਹਾਂ ਦੱਸਿਆ ਕਿ ਅਸੀਂ ਲਗਾਤਰ ਕਮੇਟੀ ਦੀ ਮੀਟਿੰਗ ‘ਚ ਕਹਿੰਦੇ ਆ ਰਹੇ ਹਾਂ ਕਿ ਸਾਡੇ ਡੈਮ ਦੀ ਸਮਰੱਥਾ ਤੋਂ ਜੇਕਰ ਵੱਧ ਪਾਣੀ ਆਵੇਗਾ ਤਾਂ ਛੱਡਣਾ ਪਵੇਗਾ ਪਰ ਸਰਕਾਰ ਵੀ ਆਪਣੇ ਨਦੀਆਂ -ਨਾਲਿਆਂ ਦੀ ਤਿਆਰੀ ਰੱਖਣ ਕਿ ਓਹ ਛੱਡੇ ਗਏ ਪਾਣੀ ਨੂੰ ਸੰਭਾਲ ਸਕਣ। ਰਾਜ ਸਰਕਾਰ ਨੂੰ ਇਹਨਾਂ ‘ਤੇ ਕੰਮ ਕਰਨਾ ਚਾਹੀਦਾ ਹੈ। ਹੁਣ ਕਿਉਂ ਖਤਰੇ ਦੀ ਗੱਲ ਨਹੀਂ ਹੈ। ਜੇਕਰ ਅਸੀਂ ਪਾਣੀ ਛੱਡ ਵੀ ਰਹੇ ਹਾਂ ਤਾਂ ਉਹ ਕੰਟਰੋਲ ‘ਚ ਹੈ।