‘ਵਿੱਕੀ ਮਿੱਡੂਖੇੜਾ’ ਕਤਲ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ। ਪੜ੍ਹੋ


ਚੰਡੀਗੜ੍ਹ, 7 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਮੁਲਜ਼ਮ ਅਜੇ ਲੈਫਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰਾਹਤ ਦਿੱਤੀ ਗਈ ਹੈ। ਉਸ ਦੀ ਸਜ਼ਾ ਅਤੇ ਜੁਰਮਾਨੇ ‘ਤੇ ਅਦਾਲਤ ਵਲੋਂ ਰੋਕ ਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਮੋਹਾਲੀ ਅਦਾਲਤ ਨੇ ਇਸ ਮਾਮਲੇ ‘ਚ 3 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਸੀ। ਅਦਾਲਤ ਵਲੋਂ ਅਜੇ ਲੈਫਟੀ, ਭੋਲੂ ਅਤੇ ਅਨਿਲ ਬਾਠ ਨੂੰ ਸਜ਼ਾ ਸੁਣਾਈ ਗਈ ਸੀ, ਜਿਸ ‘ਚ ਹੁਣ ਹਾਈਕੋਰਟ ਨੇ ਅਜੇ ਲੈਫਟੀ ਦੀ ਸਜ਼ਾ ਅਤੇ ਜੁਰਮਾਨੇ ‘ਤੇ ਰੋਕ ਲਾ ਦਿੱਤੀ ਹੈ।ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਅਕਾਲੀ ਦਲ ਦਾ ਯੂਥ ਆਗੂ ਸੀ ਅਤੇ ਸਾਲ 2021 ਮੋਹਾਲੀ ‘ਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।