ਭਾਰੀ ਮੀਂਹ ਸੰਗਰੂਰ ਦੇ ਧੂਰੀ ‘ਚ ਬਣਾਈ ਹੜ੍ਹ ਦੀ ਸਥਿਤੀ!

0
Screenshot 2025-09-04 154732

ਧੂਰੀ, 4 ਸਤੰਬਰ (ਧਰਮਵੀਰ ਸਿੰਘ) : ਅੱਜ ਲਗਭਗ ਅੱਧੀ ਰਾਤ ਤੋਂ ਬਾਅਦ ਧੂਰੀ ਵਿਖੇ ਪੈ ਰਹੀ ਭਾਰੀ ਬਰਸਾਤ ਨੇ ਧੂਰੀ ਸ਼ਹਿਰ ਵਿੱਚ ਵੀ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਗੋਡੇ ਗੋਡੇ ਪਾਣੀ ਵੜ ਗਿਆ ਹੈ ਬਹੁਤ ਸਾਰਾ ਕੀਮਤੀ ਸਮਾਨ ਖਰਾਬ ਹੋ ਗਿਆ ਹੈ। ਅਨੇਕਾਂ ਥਾਵਾਂ ਤੇ ਸੜਕਾਂ ਤੇ ਖੜੀਆਂ ਕਾਰਾਂ ਵਿੱਚ ਵੀ ਪਾਣੀ ਭਰ ਗਿਆ ਹੈ ਇਸੇ ਲੜੀ ਵਿੱਚ ਨਗਰ ਕੌਂਸਲ ਦਫਤਰ ਵਿੱਚ ਵੀ ਗੋਡੇ ਗੋਡੇ ਪਾਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਧੂਰੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਰਿਕਾਰਡ ਰੂਮ, ਦਫਤਰ ਅਤੇ ਡਾਕਟਰਾਂ ਦੇ ਕਮਰੇ ਪਾਣੀ ਨਾਲ ਭਰੇ ਦਿਖਾਈ ਦੇ ਰਹੇ ਹਨ ਅਤੇ ਉਥੇ ਮੌਜੂਦ ਡਾਕਟਰਾਂ ਦੇ ਦੱਸਣ ਮੁਤਾਬਕ ਸਿਵਲ ਹਸਪਤਾਲ ਦਾ ਕਾਫੀ ਸਾਰਾ ਕੀਮਤੀ ਰਿਕਾਰਡ ਪਾਣੀ ਵਿੱਚ ਨਸ਼ਟ ਹੋ ਗਿਆ ਹੈ । ਖੁਰਾਕ ਤੇ ਸਪਲਾਈ ਦਫਤਰ ਵਿੱਚ ਵੀ ਗੁਦਾਮਾਂ ਵਿੱਚ ਲੱਗੀ ਕਣਕ ਦੀ ਹੇਠਲੀ ਪਰਤ ਨੁਕਸਾਨ ਹੀ ਜਾਣ ਦੀ ਸੂਚਨਾ ਖੁਰਾਕ ਸਪਲਾਈ ਦਫਤਰ ਦੇ ਅਧਿਕਾਰੀਆਂ ਪਾਸੋਂ ਪ੍ਰਾਪਤ ਹੋਈ ਹੈ ਤੇ ਹੜ੍ਹਾਂ ਦੀ ਮਾਰ ਤੋਂ ਬਿਲਕੁਲ ਸੁਰੱਖਿਅਤ ਮੰਨੇ ਜਾਂਦੇ ਧੂਰੀ ਸ਼ਹਿਰ ਵਿੱਚ ਵੀ ਅੱਜ ਦੀ ਇਸ ਭਾਰੀ ਬਰਸਾਤ ਨੇ ਹੜ੍ਹਾਂ ਵਰਗੀ ਸਥਿਤੀ ਬਣਾ ਦਿੱਤੀ ਹੈ । ਸ਼ਹਿਰ ਦੇ ਹਰੇਕ ਗਲੀ ਮੁਹੱਲੇ ਵਿੱਚ ਗੋਡੇ ਗੋਡੇ ਪਾਣੀ ਖੜੇ ਹੋਣ ਕਾਰਨ ਲੋਕ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਹਨ ਸ਼ਹਿਰ ਦੇ ਲੋਕਾਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੋਣ ਦੇ ਬਾਵਜੂਦ ਵੀ ਇੱਥੇ ਬਰਸਾਤੀ ਪਾਣੀ ਦੇ ਨਿਕਾਸ ਲਈ ਪੁਖਤਾ ਪ੍ਰਬੰਧ ਨਹੀਂ ਹਨ ਅਤੇ ਇੱਕ ਨਿੱਜੀ ਕੰਪਨੀ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸੀਵਰੇਜ ਵਿਭਾਗ ਦੇ ਮੁਲਾਜ਼ਮ ਆਪਣੀਆਂ ਮੰਗਾਂ ਅਤੇ ਤਨਖਾਹਾਂ ਨਾ ਮਿਲਣ ਨੂੰ ਲੈ ਕੇ ਪਿਛਲੇ ਲਗਭਗ 25 ਦਿਨਾਂ ਤੋਂ ਹੜਤਾਲ ਤੇ ਬੈਠੇ ਹੋਏ ਹਨ।

Leave a Reply

Your email address will not be published. Required fields are marked *