ਪੰਜਾਬ ‘ਚ ਭਾਰੀ ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਕਿਸਾਨਾਂ ਦੇ ਖਿੜ੍ਹੇ ਚਿਹਰੇ ਪਰ ਕਾਰੋਬਾਰੀ ਹੋਏ ਪ੍ਰੇਸ਼ਾਨ


ਫਿਲੌਰ , 14 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਫਿਲੌਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਅੱਜ ਭਾਰੀ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਵਿਚ ਠੰਡਕ ਮਿਲੀ ਹੈ। ਕਿਸਾਨ ਵਰਗ ਖੁਸ਼ ਨਜ਼ਰ ਇਸ ਮੀਂਹ ਨੂੰ ਝੋਨੇ ਦੀ ਫਸਲ ਲਈ ਫਾਇਦੇਮੰਦ ਦਸ ਰਹੇ ਹਨ ਅਤੇ ਬਿਜਲੀ ਦੀ ਭਾਰੀ ਬਚਤ ਹੋਈ ਹੈ।

ਕਾਰੋਬਾਰੀ ਪ੍ਰੇਸ਼ਾਨ ਨਜ਼ਰ ਆਏ ਹਨ ਕਿਉਂਕਿ ਮੀਂਹ ਕਾਰਨ ਗਾਹਕ ਨਹੀਂ ਆਇਆ। ਫਿਲੌਰ ਤੋਂ ਇਲਾਵਾਂ ਨੇੜਲੇਂ ਪਿੰਡਾਂ ਨਗਰ, ਥਲਾ, ਬਕਾਪੁਰ, ਖੈਹਿਰਾ, ਬੁਰਜ ਪੁਖ਼ਤਾ, ਭੱਟੀਆ, ਆਸ਼ਾਹੂਰ, ਤੇਹਿੰਗ ਮੁਠੱਡਾ, ਬੱਛੋਵਾਲ, ਸੈਫਾਬਾਦ, ਹਰੀਪੁਰ ਖਾਲਸਾ, ਗੰਨਾ ਪਿੰਡ, ਰਾਮਗੜ੍ਹ ਪਿੰਡ, ਨੰਗਲ ਪਿੰਡ, ਆਲੋਵਾਲ, ਭੋਲੇਵਾਲ, ਰਸੂਲਪੁਰ, ਲਸਾੜਾ ਆਦਿ ਤੋਂ ਵੀ ਕਿਧਰੇ ਹਲਕੀ ਭਾਰੀ ਮੀਂਹ ਹੋਣ ਦੇ ਸਮਾਚਾਰ ਪ੍ਰਾਪਤ ਹੋਏ ਹਨ।

ਭਾਰੀ ਮੀਂਹ ਪੈਣ ਕਾਰਨ ਫਿਲੌਰ ਸ਼ਹਿਰ ਵਿੱਚ ਬਰਸਾਤੀ ਪਾਣੀ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਪਾਣੀ ਸੜਕਾਂ ਤੇ ਕਈ ਕਈ ਘੰਟੇ ਖੜ੍ਹਾ ਰਿਹਾ। ਜਿਸ ਦਾ ਮੁੱਖ ਕਾਰਨ ਅੱਜ ਤੋ ਜੋ 30-55 ਸਾਲ ਪਹਿਲਾ ਸੀਵਰੇਜ ਸ਼ਹਿਰ ਵਿੱਚ ਪਾਇਆ ਸੀ, ਉਸ ਵਕਤ ਆਬਾਦੀ ਘੱਟ ਸੀ। ਸੀਵਰੇਜ ਛੋਟਾ ਬਣ ਕੇ ਰਹਿ ਗਿਆ ਪਾਣੀ ਖਿੱਚ ਨਹੀਂ ਰਿਹਾ ਹੈ। ਸ਼ਹਿਰ ਨਿਵਾਸੀਆਂ ਦੀ ਮੰਗ ਕਰ ਰਹੇ ਹਨ ਕਿ ਸ਼ਹਿਰ ਵਿੱਚ ਨਵੇਂ ਸਿਰੇ ਵੱਡਾ ਸੀਵਰੇਜ ਪਾਇਆ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਹੋ ਸਕੇ।